ਮਹਿਤਪੁਰ – (ਨੀਰਜ ਵਰਮਾ) ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਅਸ਼ਵਨੀ ਕੁਮਾਰ (ਵਾਇਸ ਚੈਅਰਮੈਨ ਐਸ. ਸੀ. ਡਿਪਾਰਟਮੈਂਟ) ਨੇ ਕਿਹਾ ਕਿ ਕਾਂਗਰਸ ਦਲਿਤਾਂ ਦੀ ਪਾਰਟੀ ਹੈ। ਕਿਉਂ ਕਿ ਦਲਿਤਾਂ ਨੂੰ ਉਹਨਾਂ ਦੇ ਹੱਕਾਂ ਦੇ ਕਾਨੂੰਨ ਬਨਾਉਣ ਲਈ ਐਸ. ਸੀ. ਐਕਟ, ਦਲਿਤਾਂ ਦੇ ਰਾਖਵੇਂ ਕਰਨ ਦੇ ਅਧਿਕਾਰਾਂ ਨੂੰ ਹੋਰ ਸੁਵਿਧਾ ਦੇਣ ਵਿੱਚ ਜੋ ਕਾਂਗਰਸ ਪਾਰਟੀ ਨੇ ਰੋਲ ਅਦਾ ਕੀਤਾ ਪਿਛਲੇ 70 ਸਾਲਾਂ ਤੋਂ ਜਦ ਕਿ ਪਿਛਲੇ 5 ਸਾਲਾਂ ਤੋਂ ਦਲਿਤਾਂ ਦੀ ਹਾਲਤ ਵੱਧ ਤੋਂ ਵੱਧ ਹੋ ਗਈ ਹੈ। ਬੀ. ਜੇ. ਪੀ. ਦੀ ਸਰਕਾਰ ਜਿਹੜੀ ਕੀ ਆਰ. ਐਸ. ਐਸ. ਦੇ ਇਸ਼ਾਰਿਆਂ ਨਾਲ ਚਲਦੀ ਹੈ ਅਤੇ ਮਨੂੰ ਸਮਰਿਥੀ ਨੂੰ ਮੁੜ ਤੋਂ ਲਾਗੂ ਕਰਨ ਲਈ ਦਲਿਤਾਂ ਦੇ ਨਾਲ ਧੱਕਾ ਅਤੇ ਐਸ. ਸੀ. ਐਕਟ ਦਾ ਤਰੋੜ ਮਰੋੜ ਦਲਿਤਾਂ ਦੇ ਰਾਖਵੇਂ ਅਧਿਕਾਰਾਂ, ਜਿਸ ਵਿੱਚ ਦਲਿਤਾਂ ਦੇ ਬੱਚਿਆਂ ਦੀਆਂ ਕਾਲਜਾਂ /ਯੂਨੀਵਰਸਿਟੀ /ਸਕੂਲਾਂ ਦੀਆਂ ਫੀਸਾਂ ਨੂੰ ਮੁਆਫ ਨਾ ਕਰਕੇ ਉਹਨਾਂ ਬੱਚਿਆਂ ਨੂੰ ਹਰਾਸਮੈਟ ਅਤੇ ਪ੍ਰੇਸ਼ਾਨ ਕਰ ਰਹੇ ਹਨ ਅਤੇ ਜੋ ਕਾਂਗਰਸ ਪਾਰਟੀ ਨੇ ਨਿਜੀ ਅਪਨਾਈ ਸੀ।ਜਿਸ ਵਿਚ ਬੀ. ਜੇ. ਪੀ /ਅਕਾਲੀ ਦਲ ਨੇ ਲਾਗੂ ਨਹੀਂ ਕੀਤਾ। ਬੀ. ਜੇ .ਪੀ. ਦੀ ਸਰਕਾਰ ਵਿੱਚ ਵਿੱਚ ਲੋਕ ਮਾਰੂ ਨੀਤੀਆਂ ਬਣਾ ਕੇ ਗਰੀਬ ਅਤੇ ਦਲਿਤਾਂ ਦੀ ਹਾਲਤ ਬੜੀ ਪਤਲੀ ਕੀਤੀ ਹੈ ਤਾਂ ਕੀ ਦਲਿਤਾਂ ਦੇ ਬੱਚੇ ਪੜ ਲਿੱਖ ਕੇ ਆਪਣੇ ਅਧਿਕਾਰਾਂ ਦਾ ਹੱਕ ਮੰਗ ਨਾ ਸਕਣ। ਅਸ਼ਵਨੀ ਕੁਮਾਰ ਨੇ ਅੱਗੇ ਬਿਆਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਜਲੰਧਰ ਦੀ ਲੋਕ ਸਭਾ ਸੀਟ ਤੋਂ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਦਲਿਤ ਭਾਈਚਾਰਾ ਓਹਦੀ ਖੁੱਲ ਕੇ ਹਮਾਇਤ ਕਰੇਗਾ।
INDIA ਬੀ. ਜੇ. ਪੀ. ਦੀ ਸਰਕਾਰ ਆਰ. ਐਸ. ਐਸ. ਦੇ ਇਸ਼ਾਰਿਆਂ ਨਾਲ ਚਲਦੀ...