ਨਵੀਂ ਦਿੱਲੀ (ਸਮਾਜ ਵੀਕਲੀ) :ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਅੱਜ ਚੀਨੀ ਮੋਬਾਈਲ ਕੰਪਨੀ ਵੀਵੋ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਅਗਲੇ ਸੀਜ਼ਨ ਲਈ ਟਾਈਟਲ ਸਪਾਂਸਰ ਦਾ ਕਰਾਰ ਰੱਦ ਕਰ ਦਿੱਤਾ ਹੈ। ਬੀਸੀਸੀਆਈ ਵੱਲੋਂ ਜਾਰੀ ਸੰਖੇਪ ਬਿਆਨ ਅਨੁਸਾਰ ਵੀਵੋ ਇਸ ਸਾਲ ਆਈਪੀਐੱਲ ਨਾਲ ਨਹੀਂ ਜੁੜੇਗਾ। ਵੀਵੋ ਨਾਲ ਅਧਿਕਾਰਤ ਤੌਰ ’ਤੇ ਕਰਾਰ ਰੱਦ ਹੋਣ ਤੋਂ ਬਾਅਦ ਬੀਸੀਸੀਆਈ ਵੱਲੋਂ ਆਈਪੀਐੱਲ ਲਈ ਬੋਲੀਆਂ ਸੱਦੇ ਜਾਣ ਦੀ ਪ੍ਰਕਿਰਿਆ ਆਉਂਦੇ ਦਿਨਾਂ ’ਚ ਸ਼ੁਰੂ ਕੀਤੀ ਜਾਵੇਗੀ।