ਬੀਬੀ ਜੋਸ਼ ਵਲੋਂ ਹਲਕਾ ਸ਼ਾਮਚੁਰਾਸੀ ਦੇ ਇਸਤਰੀ ਅਕਾਲੀ ਦੀਆਂ ਸਰਕਲ ਅਹੁਦੇਦਾਰਾਂ ਦਾ ਐਲਾਨ

ਇਸਤਰੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਚੋਣ ਉਪਰੰਤ ਅਹੁਦੇਦਾਰ ਬੀਬੀਆਂ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਨਾਲ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਵਲੋਂ ਹਾਈ ਕਮਾਨ ਨਾਲ ਵਿਚਾਰ ਵਟਾਂਦਰ ਕਰਨ ਉਪਰੰਤ ਹਲਕਾ ਸ਼ਾਮਚੁਰਾਸੀ ਦੇ ਬਣਾਏ ਗਏ 9 ਸਰਕਲਾਂ ਦੀਆਂ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ। ਇਸਤਰੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੇ ਐਲਾਨ ਕੀਤੇ ਗਏ

ਸਰਕਲ ਪ੍ਰਧਾਨ ਦੇ ਅਹੁਦੇਦਾਰਾਂ ਵਿਚ ਸਰਕਲ ਢੋਲਵਾਹਾ ਤੋਂ ਬੀਬੀ ਦਵਿੰਦਰ ਕੌਰ ਢੱਕੀ, ਸਰਕਲ ਭੂੰਗਾ ਤੋਂ ਬੀਬੀ ਜਗਜੀਤ ਕੌਰ ਤਾਜਪੁਰ ਕਲਾਂ, ਸਰਕਲ ਬਾਗਪੁਰ ਸਤੌਰ ਤੋਂ ਬੀਬੀ ਬਲਵਿੰਦਰ ਕੌਰ ਮਿੱਠੇਵਾਲ, ਸਰਕਲ ਅਧਿਕਾਰਾ ਤੋਂ ਬੀਬੀ ਰਣਜੀਤ ਕੌਰ ਬੈਂਸ ਪਿੰਡ ਕੋਟਲਾ ਨੌਧ ਸਿੰਘ, ਸਰਕਲ ਬੁੱਲ•ੋਵਾਲ ਤੋਂ ਬੀਬੀ ਰਵਿੰਦਰ ਕੌਰ ਮੁਰਾਦਪੁਰ ਗੁਰੂ, ਸਰਕਲ ਨੰਦਾਚੌਰ ਤੋਂ ਮਨਜੀਤ ਕੌਰ ਪਿੰਡ ਸਹੋਤਾ, ਸਰਕਲ ਨਸਰਾਲਾ ਤੋਂ ਸਿਮਰਪਾਲ ਕੌਰ ਸਿੰਗੜੀਵਾਲ, ਸਰਕਲ ਸ਼ਾਮਚੁਰਾਸੀ ਤੋਂ ਜਮਨਾ ਦੇਵੀ ਅਤੇ ਸਰਕਲ ਹਰਿਆਣਾ ਤੋਂ ਪੂਜਾ ਕਪਿਲਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਹਰ ਵਰਗ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹੈ, ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ, ਜਿਸ ਨਾਲ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਕਰੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਰੂਬੀ, ਬੀਬੀ ਪਰਮਿੰਦਰਜੀਤ ਕੌਰ, ਬੀਬੀ ਰਮਨਦੀਪ ਕੌਰ, ਸਰਬਜੀਤ ਸਿੰਘ ਹਾਜ਼ੀਪੁਰ, ਮਨੀ ਤਾਜਪੁਰ, ਜੀਤ ਸਿੰਘ ਵੀ ਸ਼ਾਮਿਲ ਹੋਏ।

Previous articleAzad, Kharge, Patel, Priyanka mourn Pranab Mukherjee’s death
Next article‘Sasikala’s properties in Tamil Nadu attached’