ਬਿੱਟੂ ਹੱਤਿਆ ਕਾਂਡ: ਡੇਰਾ ਸਲਾਬਤਪੁਰਾ ਦੀ ਸੁਰੱਖਿਆ ਵਧਾਈ

ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ’ਚ ਨਾਭਾ ਜੇਲ੍ਹ ’ਚ ਬੰਦ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ’ਚ ਦੋ ਕੈਦੀਆਂ ਵੱਲੋਂ ਬੀਤੇ ਦਿਨ ਕੀਤੇ ਕਤਲ ਕਾਰਨ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲੀਸ ਪ੍ਰਸ਼ਾਸਸਨ ਨੇ ਬਰਨਾਲਾ ਬਾਜਾਖਾਨਾ ਸੜਕ ’ਤੇ ਸਥਿਤ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਦੇ ਆਸ ਪਾਸ ਬਾਰਡਰ ਸਕਿਊਰਿਟੀ ਫੋਰਸ ਤੇ ਪੰਜਾਬ ਪੁਲੀਸ ਦੇ ਵੱਡੀ ਗਿਣਤੀ ਜਵਾਨ ਤਾਇਨਾਤ ਕੀਤੇ ਗਏ ਹਨ। ਸੂਤਰਾਂ ਮੁਤਾਬਕ ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਡੇਰਾ ਪ੍ਰੇਮੀ ਦੀ ਹੱਤਿਆ ਮਗਰੋਂ ਡੇਰਾ ਪ੍ਰੇਮੀ ਡੇਰਾ ਸਲਾਬਤਪੁਰਾ ’ਚ ਇਕੱਠੇ ਹੋ ਸਕਦੇ ਹਨ। ਪੁਲੀਸ ਚੌਕੀ ਦਿਆਲਪੁਰਾ ਦੇ ਇੰਚਾਰਜ ਨਛੱਤਰ ਸਿੰਘ ਨੇ ਦੱਸਿਆ ਕਿ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਮਗਰੋਂ ਪ੍ਰਸ਼ਾਸਨ ਵੱਲੋਂ ਚੌਕਸੀ ਵਜੋਂ ਡੇਰੇ ਦੀ ਸੁਰੱਖਿਆ ਵਧਾਈ ਗਈ ਤੇ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਸੁਰੱਖਿਆ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।ਪ੍ਰਸ਼ਾਸਨ ਵੱਲੋਂ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਵਿੱਚ ਬੀਐੱਸਐੱਫ ਦੀਆਂ 3 ਕੰਪਨੀਆਂ ਨੂੰ ਰਿਜ਼ਰਵ ਫੋਰਸ ਵਜੋਂ ਰੱਖਿਆ ਗਿਆ ਹੈ।

Previous articleਚੀਫ ਜਸਟਿਸ ਵੱਲੋਂ ਹਾਈ ਕੋਰਟ ਦੇ ਜੱਜ ਵਿਰੁੱਧ ਕਾਰਵਾਈ ਦੀ ਸਿਫਾਰਸ਼
Next articleਬੇਅਦਬੀ ਦੇ ਰੋਸ ਵਜੋਂ ਹੋਈ ਡੇਰਾ ਪ੍ਰੇਮੀ ਦੀ ਹੱਤਿਆ: ਸੁਖਬੀਰ