ਬਿਹਾਰ ’ਚ ਸੜਕ ਹਾਦਸਾ, 4 ਜਣੇ ਹਲਾਕ

ਬੇਗੂਸਰਾਏ (ਸਮਾਜ ਵੀਕਲੀ) :  ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ’ਚ ਇਕ ਕਾਰ ਡਿਵਾਈਡਰ ਨਾਲ ਵੱਜਣ ਮਗਰੋਂ ਪਲਟ ਕੇ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਪੰਜ ਵਿਅਕਤੀ ਮਾਰੇ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਹਾਦਸੇ ’ਚ ਪੰਜ ਵਿਅਕਤੀ ਮਾਰੇ ਗਏ ਹਨ। ਹਾਦਸਾ ਕੌਮੀ ਰਾਜਮਾਰਗ-31 ’ਤੇ ਲਾਖੋ ਪਿੰਡ ਨੇੜੇ ਵਾਪਰਿਆ।

ਡਰਾਈਵਰ ਕਾਰ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਹਾਦਸਾ ਵਾਪਰਿਆ। ਕਾਰ ’ਚ ਸਵਾਰ ਚਾਰ ਵਿਅਕਤੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ। ਕਾਰ ਸਵਾਰ ਬੇਗੂਸਰਾਏ ਤੋਂ ਆਜ਼ਾਦਨਗਰ-ਕਾਸਿਮਪੁਰ ਪਿੰਡ ਵੱਲ ਜਾ ਰਹੇ ਸਨ।

Previous articleਲੋਕਤੰਤਰ ਸੰਵਿਧਾਨ ਦੀ ਪਾਲਣਾ ਕਰਦਾ ਰਹੇਗਾ: ਰਾਹੁਲ
Next articleਪਾਕਿ ਫ਼ੌਜ ਵੱਲੋਂ ਪੁਣਛ ’ਚ ਗੋਲੀਬਾਰੀ