(ਸਮਾਜ ਵੀਕਲੀ)
ਮੈਂ ਬਿਰਹੋਂ ਦੀ ਚੱਕੀ ਜੋਹ ਲਵਾਂ।।
ਅੱਜ ਰੱਜ ਕੇ ਤੈਨੂੰ ਰੋ ਲਵਾਂ।।
ਤੂੰ ਤਾਂ ਮੇਰਾ ਹੋਇਆ ਨਹੀਂ
ਮੈਂ ਤਾਂ ਤੇਰਾ ਹੋ ਲਵਾਂ।।
ਮੇਰੇ ਲਈ ਜਿਉਂਦਾ ਤੂੰ ਮਰ ਗਿਆ
ਕੋਈ ਯਾਦਾਂ ਦੇ ਕੀਰਨੇ ਛੋਹ ਲਵਾਂ।।
ਹੋਰ ਤਾ ਸਭ ਕੁਝ ਖੋਹ ਲਿਆ
ਹੁਣ ਕਹਿੰਦਾ ਯਾਦਾਂ ਵੀ ਖੋਹ ਲਵਾਂ।।
ਤੂੰ ਪੱਟ ਦਿੱਤੀ ਦਰਦਾ ਦੀ ਕੱਬਰ
ਮੈਂ ਉਸ ਕੱਬਰ ਛਮੋ ਲਵਾਂ।।
ਜਿੰਦਗੀ ਵਿੱਚ ਪੈ ਗਿਆ ਗਮਾਂ ਦਾ ਮਾਤਮ
ਗਮਾਂ ਵਿੱਚ ਆਪਣਾ ਆਪ ਕੋਹ ਲਵਾਂ।।
ਜਿਸ ਨੇ ਵਿਸਾਰ ਦਿੱਤਾ ਦਲਜੀਤ ਨੂੰ
ਮੈਂ ਉਸਦੀ ਦੇਹਲੀ ਤੇ ਤੇਲ ਚੌ ਲਵਾਂ।।……….
ਦਲਜੀਤ ਵਹਿਣੀ ਵਾਲੀਆ
ਮੋ:ਨੰ:99150-21613
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly