(ਸਮਾਜ ਵੀਕਲੀ)
ਘਾਹ-ਫੂਸ ਤੇ ਬਹਿੰਦਾ ਬਿਜੜਾ,
ਟੋਲੀਆਂ ਦੇ ਵਿੱਚ ਰਹਿੰਦਾ ਬਿਜੜਾ।
ਕਾਲੇ,ਪੀਲੇ ਰੰਗ ਦਾ ਬਿਜੜਾ,
ਕਿਸੇ ਨੂੰ ਕੁਝ ਨਾ ਕਹਿੰਦਾ ਬਿਜੜਾ।
ਕਾਰਾਗਿਰੀ ਵਿੱਚ ਪੂਰਾ ਬਿਜੜਾ,
ਕੰਮ ਨਾ ਕਰੇ ਅਧੂਰਾ ਬਿਜੜਾ।
ਝਾੜੀਆਂ ਉੱਤੇ ਰਹਿੰਦਾ ਬਿਜੜਾ,
ਬੁਣ-ਬੁਣ ਕੇ ਘਰ ਬਹਿੰਦਾ ਬਿਜੜਾ।
ਬੋਲ ਹੀ ਮਿੱਠੜੇ ਕਹਿੰਦਾ ਬਿਜੜਾ ,
ਬਸਤੀਆਂ ਦੇ ਵਿੱਚ, ਰਹਿੰਦਾ ਬਿਜੜਾ।
ਧਾਗੇ ਕੱਖਾਂ ਤੋਂ ਲਿਆਵੇ ਬਿਜੜਾ,
ਗੁੰਦ-ਗੁੰਦ ਤੋਪੇ ਲਾਵੇ ਬਿਜੜਾ।
ਸੋਹਣੇ ਘਰ ਬਣਾਵੇ ਬਿਜੜਾ,
ਕਾਰੀਗਰ, ਪੰਛੀਂ ਕਹਾਵੇ ਬਿਜੜਾ ।
ਸੰਦੀਪ ਦੇ ਘਰ ਜਦ ਆਵੇ ਬਿਜੜਾ,
ਦਿਲ ਨੂੰ ਬੜਾ ਹੀ ਭਾਵੇ ਬਿਜੜਾ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017