(ਸਮਾਜ ਵੀਕਲੀ) ਮਹਿਤਪੁਰ/ਹਰਜਿੰਦਰ ਸਿੰਘ ਚੰਦੀ/ ਪਾਵਰਕੌਮ ਮਹਿਤਪੁਰ ਬਿਜਲੀ ਮੁਲਾਜ਼ਮਾਂ ਵਲੋਂ ਦੋ ਦਿਨਾਂ ਹੜਤਾਲ 15 ਤੇ 16 ਨਵੰਬਰ ਦੀ ਕੀਤੀ ਗਈ ਹੈ ਜਿਸ ਦੀ ਵਜ੍ਹਾ ਨਾਲ ਖਪਤਕਾਰ ਬੇ ਵਜਾ ਪ੍ਰੇਸ਼ਾਨ ਤੇ ਖਜਲ ਖੁਆਰ ਹੁੰਦੇ ਰਹੇ ਪਤਰਕਾਰ ਵਲੋਂ ਖਪਤਕਾਰਾਂ ਨਾਲ ਗਲ ਕੀਤੀ ਤਾਂ ਸਤਨਾਮ ਸਿੰਘ ਸਾਹਸਲੇਮਪੁਰ ਮਹਿਤਪੁਰ , ਜਸਵੀਰ ਸਿੰਘ ਛੋਟੀ ਬਾਲੋਕੀ ,ਜੋਗਾ ਸਿੰਘ ਛੋਟੀ ਬਾਲੋਕੀ,ਰਾਮ ਸਿੰਘ ਛੋਟੀ ਬਾਲੋਕੀ, ਅਮਰਜੀਤ ਸਿੰਘ ਛੋਟੀ ਬਾਲੋਕੀ, ਹਰਪ੍ਰੀਤ ਸਿੰਘ ਅਜਤਾਣੀ, ਸੁਖਵਿੰਦਰ ਸਿੰਘ ਗਤਾ ਫੈਕਟਰੀ ਮਹਿਤਪੁਰ ਨਜ਼ਦੀਕ ਨੇ ਦਸਿਆ ਕਿ ਬਿਨਾਂ ਨੋਟਿਸ ਬਿਜਲੀ ਮੁਲਾਜ਼ਮਾਂ ਨੇ ਦੋ ਦਿਨਾਂ ਹੜਤਾਲ ਦਾ ਐਲਾਨ ਕੀਤਾ ਹੈ ਮਹਿਤਪੁਰ ਨੂੰ ਕਾਫੀ ਦੁਰੇਡੇ ਪਿੰਡ ਵੀ ਲਗਦੇ ਹਨ ਅਸੀਂ ਬਿਜਲੀ ਦੇ ਬਿੱਲ ਤਾਰਨ ਆਏ ਹਾਂ ਤੇ ਅਗੇ ਬਿਲ ਲੈਣ ਵਾਲੇ ਮੁਲਾਜ਼ਮ ਹੜਤਾਲ ਤੇ ਹਨ ਤੇ ਖਿੜਕੀ ਬੰਦ ਹੈ ਕੋਈ ਸਾਧਨ ਤੇ ਕਿਰਾਇਆ ਖਰਚ ਕੇ ਆਇਆ ਹੈ ਤੇ ਕੋਈ ਵਹੀਕਲਜ਼ ਤੇ ਪਟਰੋਲ ਫੂਕ ਕੇ ਬਿਲ ਨਾ ਲੈਣ ਕਾਰਨ ਖਜਲ ਖ਼ੁਆਰੀ ਵਖਰੀ ਹੋ ਰਹੀ ਹੈ ਜਦੋਂ ਸਬੰਧਿਤ ਮਹਿਕਾਂ ਐਸ ਡੀ ਓ ਦਫ਼ਤਰ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਦੋ ਦਿਨਾਂ ਮੁਲਾਜ਼ਮਾਂ ਦੀ ਹੜਤਾਲ ਹੈ ਬਿਲ ਨਹੀਂ ਤਰਨਗੇ ਆਨ ਲਾਈਨ ਤਾਰ ਦਿਉ । ਜਦੋਂ ਕਿਹਾ ਕਿ ਕਈ ਖਪਤਕਾਰ ਅਨਪੜ੍ਹ ਹਨ ਆਨ ਲਾਈਨ ਕਿਵੇਂ ਤਾਰ ਸਕਦੇ ਹਨ ਤਾਂ ਐਸ ਡੀ ਓ ਸਾਹਬ ਨੇ ਕਿਹਾ ਫੇਸਬੁੱਕ, ਵਟਸਐਪ, ਚਲਾ ਸਕਦੇ ਹਨ ਬਿੱਲ ਕਿਉਂ ਨਹੀਂ ਤਾਰ ਸਕਦੇ ਕਈ ਖਪਤਕਾਰਾਂ ਕੋਲ ਫੜੇ ਬਿਜਲੀ ਬਿੱਲਾਂ ਦੀ ਆਖਰੀ ਤਰੀਕ ਸੀ ਜਿਨ੍ਹਾਂ ਨੂੰ ਜੁਰਮਾਨਾ ਪੈ ਜਾਵੇਗਾ ਖੈਰ ਇਹ ਕਿਹੜਾ ਨਵੀਂ ਗਲ ਹੈ ਕਿਸੇ ਨੂੰ ਕੀ।
HOME ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਖਪਤਕਾਰ ਪ੍ਰੇਸ਼ਾਨ