ਬਾਰ੍ਹਵੀਂ ਦਾ ਨਤੀਜਾ: ਲੁਧਿਆਣਾ ਸ਼ਹਿਰ ਦੇ ਪਾੜ੍ਹਿਆਂ ਨੇ ਮੱਲਾਂ ਮਾਰੀਆਂ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਅੱਜ ਐਲਾਨੇ 12ਵੀਂ ਦੇ ਨਤੀਜੇ ’ਚ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ। ਬੋਰਡ ਤੋਂ ਮਾਨਤਾ ਪ੍ਰਾਪਤ ਸਾਰੇ ਹੀ ਸਕੂਲਾਂ ’ਚ ਪਾਸ ਹੋਣ ਦੀ ਖੁਸ਼ੀ ’ਚ ਬੱਚਿਆਂ, ਸਟਾਫ ਅਤੇ ਸਕੂਲ ਪ੍ਰਬੰਧਕਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਵੱਖ ਵੱਖ ਸਕੂਲਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਹਿਊਮੈਨਟੀ ਗਰੁੱਪ ’ਚ ਆਤਮ ਦੇਵਕੀ ਨਿਕੇਤਨ ਦੀ ਵਿਦਿਆਰਥਣ ਵਿਨਾਇਕਾ ਨੇ 99 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਤੋਂ ਬਾਅਦ ਬੀਸੀਐੱਮ ਆਰੀਆ ਮਾਡਲ ਸਕੂਲ, ਸਾਸ਼ਤਰੀ ਨਗਰ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ, ਨਿਹਾਰਿਕਾ ਅਤੇ ਅਸੀਸ ਕੌਰ ਨੇ 98 ਫੀਸਦੀ ਅੰਕ ਪ੍ਰਾਪਤ ਕੀਤੇ। ਬੀਸੀਐੱਮ ਆਰੀਆ ਮਾਡਲ ਸਕੂਲ ਸ਼ਾਸ਼ਤਰੀ ਨਗਰ ਦੇ ਮਿਲਨਪ੍ਰੀਤ ਕੌਰ ਨੇ ਮੈਡੀਕਲ ’ਚ 97.4 ਫੀਸਦੀ, ਪ੍ਰਗਤੀ ਭਾਰਦਵਾਜ ਨੇ ਕਾਮਰਸ ’ਚ 97.2, ਅਰਸ਼ੀਨ ਨੇ ਨਾਨ ਮੈਡੀਕਲ ’ਚ 97 ਫੀਸਦੀ ਅੰਕ ਪ੍ਰਾਪਤ ਕੀਤੇ। ਆਤਮ ਦੇਵਕੀ ਨਿਕੇਤਨ ਦੀ ਵਿਨਾਇਕਾ ਤੋਂ ਇਲਾਵਾ ਇਸ਼ਪ੍ਰੀਤ ਕੌਰ, ਮਨਵੀਤ ਕੌਰ, ਰੀਆ ਮੱਘੂ, ਰੋਹਿਤ ਸਾਗਰ, ਵਿਨਤੀ ਸ਼ਰਮਾ, ਅਭੀਸ਼ੇਕ ਸ਼ਰਮਾ, ਇਸ਼ਾਨ ਬਾਂਸਲ, ਬਨੀਤ ਕੌਰ, ਕ੍ਰਿਤਿਕਾ ਅਤੇ ਜਸਕੀਰਤ ਨੇ 90 ਫੀਸਦੀ ਤੋਂ ਵੱਧ ਅੰਕ ਲਏ। ਸੈਕਰਡ ਹਾਰਟ ਸਕੂਲ ਬੀਆਰਐਸ ਨਗਰ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਕਾਮਰਸ ਵਿੱਚ ਏਨਾ ਮੱਕੜ ਨੇ 98.4, ਅਰਸ਼ ਨਾਇਰ ਨੇ 97.4, ਇਸ਼ਿਕਾ ਗਾਭਾ ਨੇ 96.8, ਨਾਨ ਮੈਡੀਕਲ ਵਿੱਚ ਸਨੁਜ ਸੂਦ ਨੇ 95.6, ਤਰੁਵਾਰ ਮਿੱਤਲ ਨੇ 95.2 ਅਤੇ ਨਿਕਿਤਾ ਗੌਰ ਨੇ 93 ਫੀਸਦੀ, ਹਿਊਮੈਨਟੀ ’ਚ ਚਿਰਾਗ ਗੋਇਲ ਨੇ 97, ਅਨੁਜ ਜੈਨ ਨੇ 95.4 ਅਤੇ ਜਾਨਵੀ ਗੁਪਤਾ ਨੇ 93.6 ਫੀਸਦੀ ਅੰਕ ਹਾਸਲ ਕੀਤੇ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੇ ਵਿਦਿਆਰਥੀ ਰਾਜਬੀਰ ਸਿੰਘ ਨੇ ਕਾਮਰਸ ਵਿੱਚ 97.4 ਫੀਸਦੀ, ਹਿਊਮੈਨਟੀ ਵਿੱਚ ਹਰਲੀਨ ਕੌਰ ਨੇ 91.6, ਮੈਡੀਕਲ ’ਚ ਸੁਖਲੀਨ ਕੌਰ ਨੇ 93.6 ਜਦਕਿ ਨਾਨ ਮੈਡੀਕਲ ’ਚ ਹਰਨੀਤ ਕੌਰ ਨੇ 96 ਫੀਸਦੀ ਅੰਕ ਲਏ। ਕੁੰਦਨ ਵਿਦਿਆ ਮੰਦਿਰ ਦੇ ਵਿਦਿਆਰਥੀ ਸਨਿਆਮ ਗੁਪਤਾ ਅਤੇ ਆਸਥਾ ਕਪੂਰ ਨੇ ਕਾਮਰਸ ਵਿੱਚੋਂ 97 ਫੀਸਦੀ, ਪ੍ਰਭਦੀਪ ਨੇ ਮੈਡੀਕਲ ਵਿੱਚ 96.4, ਹਿਊਮੈਨਟੀ ’ਚ ਤਾਨਿਆ ਮਿਗਲਾਨੀ ਨੇ 95.4 ਅਤੇ ਸਹਿਜ ਜੈਨ ਨੇ ਕਾਮਰਸ ਵਿੱਚ 96 ਫੀਸਦੀ ਅੰਕ ਹਾਸਲ ਕੀਤੇ। ਗ੍ਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਦੇ ਵਿਦਿਆਰਥੀਆਂ ਤਰਨਪ੍ਰੀਤ ਕੌਰ ਨੇ ਮੈਡੀਕਲ ’ਚ 96.8 ਫੀਸਦੀ, ਲੁਭਾਂਸ਼ੀ ਨੇ ਕਾਮਰਸ ’ਚ 96.4 ਫੀਸਦੀ, ਸਿਮਰਨਜੀਤ ਕੌਰ ਨੇ ਨਾਨ ਮੈਡੀਕਲ ਵਿੱਚੋਂ 95 ਫੀਸਦੀ ਅੰਕ ਲਏੇ। ਭਾਰਤੀਆ ਵਿਦਿਆ ਮੰਦਿਰ ਕਿਚਲੂ ਨਗਰ ਦਾ ਨਤੀਜਾ ਵੀ ਵਧੀਆ ਰਿਹਾ। ਕਾਮਰਸ ’ਚ ਮੇਘਾ ਮੱਘੂ ਨੇ 97.2 ਫੀਸਦੀ, ਕਾਮਕਸ਼ੀ ਨੇ 96.8 ਜਦਕਿ ਨੀਤੀ ਸਿੰਗਲਾ ਅਤੇ ਕਰਨ ਸੱਘੂ ਨੇ 96 ਫੀਸਦੀ ਅੰਕ ਲਏ। ਨਾਨ ਮੈਡੀਕਲ ਵਿੱਚੋਂ ਪ੍ਰੀਤੀ ਗਾਭਾ 95.6, ਸ੍ਰਿਸ਼ਟੀ ਨੇ 94.8 ਅਤੇ ਅਖਿਲ ਨਾਇਰ ਨੇ 94.4 ਫੀਸਦੀ ਅੰਕ ਲਏ। ਮੈਡੀਕਲ ਵਿੱਚੋਂ ਸਕੂਲ ਦੀ ਕ੍ਰਿਤਕਾ ਵਰਮਾ ਨੇ 96.8 ਫੀਸਦੀ ਅੰਕ ਪ੍ਰਾਪਤ ਕੀਤੇ। ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਅਨੂਰੀਤ ਗਰੇਵਾਲ ਨੇ ਕਾਮਰਸ ਵਿੱਚ 97.4, ਦਿਲਨੂਰ ਕੌਰ ਨੇ 94 ਫੀਸਦੀ ਜਦਕਿ ਸੰਜਨਾ ਮਿੱਤਲ ਨੇ ਮੈਡੀਕਲ ’ਚ 92.4 ਫੀਸਦੀ ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿੱਚੋਂ ਲਗਭਗ ਸਾਰੇ ਹੀ ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ। ਸਮੂਹ ਸਕੂਲ ਪ੍ਰਿੰਸੀਪਲਾਂ, ਪ੍ਰਬੰਧਕਾਂ ਨੇ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਸਟਾਫ ਨੂੰ ਵੀ ਵਧਾਈਆਂ ਦਿੱਤੀਆਂ।

Previous articleਸੀ.ਬੀ.ਐਸ.ਈ. ਬਾਰ੍ਹਵੀਂ ਦਾ ਨਤੀਜਾ: ਹੁਸ਼ਿਆਰਪੁਰ ਦੀ ਤਨਵੀਰ ਜ਼ਿਲ੍ਹੇ ’ਚ ਅੱਵਲ
Next articleਝੂਠਾ ਪ੍ਰਚਾਰ: ਮਨੀਸ਼ ਤਿਵਾੜੀ ਦੀ ਸ਼ਿਕਾਇਤ ’ਤੇ ਕੇਸ ਦਰਜ