ਬਾਰਸੀਲੋਨਾ ਦੀ ਰਿਆਲ ਬੈਟਿਸ ’ਤੇ ਜਿੱਤ

ਐਂਟਨੀ ਗਰਿੱਜ਼ਮੈਨ ਦੇ ਦੋ ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ ਲਾ ਲੀਗਾ ਫੁਟਬਾਲ ਟੂਰਨਾਮੈਂਟ ਵਿੱਚ ਰਿਆਲ ਬੈਟਿਸ ਨੂੰ 5-2 ਗੋਲਾਂ ਨਾਲ ਹਰਾ ਦਿੱਤਾ, ਗਰਿੱਜ਼ਮੈਨ ਨੇ ਬਾਰਸੀਲੋਨਾ ਵੱਲੋਂ ਪਹਿਲੇ ਦੋ ਗੋਲ (41ਵੇਂ ਅਤੇ 50ਵੇਂ ਮਿੰਟ) ਦਾਗ਼ੇ। ਇਸ ਮਗਰੋਂ ਕਾਰਲਸ ਪੈਰੇਜ਼ (56ਵੇਂ ਮਿੰਟ), ਜੋਰਡੀ ਅਲਬਾ (60ਵੇਂ ਮਿੰਟ) ਅਤੇ ਆਰਤੁਰੋ ਵਿਡਾਲ (70 ਮਿੰਟ) ਨੇ ਵੀ ਟੀਮ ਲਈ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਬਾਰਸੀਲੋਨਾ ਦੀ ਜਿੱਤ ਮਗਰੋਂ ਗਰਿੱਜ਼ਮੈਨ ਨੇ ਕਿਹਾ ਕਿ ਉਸ ਨੇ ਗੋਲ ਕਰਨ ਲਈ ਲਾਇਨਲ ਮੈਸੀ ਅਤੇ ਖ਼ੁਸ਼ੀ ਮਨਾਉਣ ਲਈ ਲੀਬਰੋਨ ਜੇਮਜ਼ ਦੀ ਨਕਲ ਕੀਤੀ ਹੈ। ਉਸ ਨੇ ਕਿਹਾ ਕਿ ਮੈਸੀ ਹਮੇਸ਼ਾ ਉਸ ਦਾ ਪ੍ਰੇਰਨਾਦਾਇਕ ਰਿਹਾ।ਹੋਰ ਮੁਕਾਬਲਿਆਂ ਵਿੱਚ ਐਟਲੈਟਿਕੋ ਮੈਡਰਿਡ ਨੇ ਲੇਗਾਨੇਸ ਨੂੰ 1-0 ਨਾਲ ਹਰਾਇਆ, ਜਦਕਿ ਰਿਆਲ ਮੈਡਰਿਡ ਨੇ ਰਿਆਲ ਵਾਲਾਡੋਲਿਡ ਨਾਲ 1-1 ਨਾਲ ਡਰਾਅ ਖੇਡਿਆ।

Previous articleਹੜ੍ਹਾਂ ਦੇ ਪਾਣੀ ਦਾ ਨਿਕਾਸ, ਚਿੱਕੜ ਵਿਚ ਫਸੇ ਲੁਧਿਆਣਵੀ
Next article‘ਖਿਡਾਰੀਆਂ ਦੀ ਚੋਣ ਮੌਕੇ ਟੀਮ ਹਿੱਤ ਸਭ ਤੋਂ ਉਪਰ’