ਬਾਰਸੀਲੋਨਾ : ਏਂਟੋਨੀ ਗ੍ਰੀਜ਼ਮੈਨ ਨੇ ਕਿਹਾ ਹੈ ਕਿ ਉਨ੍ਹਾਂ ਪਤਾ ਸੀ ਕਿ ਸਪੈਨਿਸ਼ ਕਲੱਬ ਬਾਰਸੀਲੋਨਾ ਵਿਚ ਖ਼ੁਦ ਨੂੰ ਸਥਾਪਤ ਕਰਨਾ ਮੁਸ਼ਕਲ ਹੋਵੇਗਾ ਪਰ ਇਹ ਉਨ੍ਹਾਂ ਦੀ ਸੋਚ ਤੋਂ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ। ਯੂਏਫਾ ਚੈਂਪੀਅਨਜ਼ ਲੀਗ ਦੇ ਗਰੁੱਪ ਐੱਫ ਵਿਚ ਬੋਰੂਸੀਆ ਡਾਰਟਮੰਡ ਨਾਲ ਗੋਲਰਹਿਤ ਡਰਾਅ ਖੇਡਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਬਾਰਸੀਲੋਨਾ ਦੀ ਟੀਮ ਆਪਣੇ ਘਰੇਲੂ ਮੈਦਾਨ ਕੈਂਪ ਨਾਊ ‘ਤੇ ਇੰਟਰ ਮਿਲਾਨ ਨਾਲ ਭਿੜੇਗੀ। ਇਸ ਦੌਰਾਨ ਗ੍ਰੀਜ਼ਮੈਨ ਖ਼ੁਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। ਉਥੇ ਗਰੁੱਪ ਈ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਮਾਤ ਖਾਣ ਵਾਲੀ ਮੌਜੂਦਾ ਚੈਂਪੀਅਨ ਲਿਵਰਪੂਲ ਦੀ ਟੀਮ ਆਸਟ੍ਰੀਅਨ ਕਲੱਬ ਰੈੱਡ ਬੁਲ ਨਾਲ ਭਿੜੇਗੀ। ਹੋਰ ਅਹਿਮ ਮੁਕਾਬਲਿਆਂ ਵਿਚ ਚੇਲਸੀ ਦੀ ਟੀਮ ਫਰੈਂਚ ਕਲੱਬ ਲੀਲ ਨਾਲ ਮੁਕਾਬਲਾ ਕਰੇਗੀ।
Sports ਬਾਰਸੀਲੋਨਾ ‘ਚ ਪੈਰ ਟਿਕਾਉਣ ਦੀ ਕੋਸ਼ਿਸ਼ ‘ਚ ਗ੍ਰੀਜ਼ਮੈਨ