ਬਾਮਸੇਫ ਅਤੇ ਸ਼੍ਰੀ ਗੁਰੂ ਰਵੀਦਾਸ ਕਲਿਆਣ ਸੇਵਾ ਦਲ ਰਜਿ ਖੰਨਾ ਦੀ ਇਕ ਅਹਿਮ ਮੀਟਿੰਗ ਹੋਈ

ਅੱਜ ਬਾਮਸੇਫ ਅਤੇ ਸ਼੍ਰੀ ਗੁਰੂ ਰਵੀਦਾਸ ਕਲਿਆਣ ਸੇਵਾ ਦਲ ਰਜਿ ਖੰਨਾ ਦੀ ਇਕ ਅਹਿਮ ਮੀਟਿੰਗ ਸ੍ਰੀ ਪਾਲ ਜੀ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪਿੰਡ ਰੂਮੀ ਤਹਿਸੀਲ ਜਗਰਾਓਂ ਵਿਖੇ ਇਕ ਦਲਿਤ ਭਾਈਚਾਰੇ ਦੇ ਨੌਜਵਾਨ ਨੂੰ ਮਾਮੂਲੀ ਤਕਰਾਰ ਦੇ ਬਾਅਦ ਮਾਰ ਦਿੱਤਾ ਗਿਆ। ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਰਾਜ ਵਿੱਚ ਦਲਿਤ ਅਤੇ ਦੱਬੇ ਕੁੱਚਲੇ ਲੋਕ ਸੁਰੱਖਿਅਤ ਨਹੀਂ ਹਨ।   ਇਸ ਕਤਲ ਦੇ ਮੁੱਖ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੰਜਾਬ ਸਰਕਾਰ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਕਰੇ। ਜੇਕਰ ਉਹ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਆਉਣ ਵਾਲੇ ਭਵਿੱਖ ਵਿੱਚ ਸੰਘਰਸ਼ ਕੀਤਾ ਜਾਵੇਗਾ। ਇਸ ਉਪਰੰਤ ਸੰਸਥਾਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ 21 ਅਪ੍ਰੈਲ ਨਵਾਂ ਪਿੰਡ ਰਾਮਗੜ੍ਹ ਵਿਖੇ ਮਨੁੱਖਤਾ ਦੇ ਮਸ਼ੀਹਾ, ਔਰਤ ਵਰਗ ਦੇ ਮੁਕਤੀਦਾਤਾ ਅਤੇ 21ਵੀ ਸਦੀ ਦੇ ਵਿਦਵਾਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਡਾ ਅੰਬੇਡਕਰ ਯੂਥ ਸੋਸ਼ਲ ਵੈਲਫ਼ੇਅਰ ਕਲੱਬ ਨਵਾਂ ਪਿੰਡ ਰਾਮਗੜ੍ਹ ਵਲੋਂ ਕਰਵਾਇਆ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪ੍ਰਵੇਸ਼ ਪ੍ਰੀਖਿਆ ਦੀ ਫ਼ੀਸ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਨਾ ਦੇਣਾ ਮੰਦਭਾਗਾ ਹੈ। ਪੰਜਾਬ ਸਰਕਾਰ ਇਸ ਸੰਬੰਧੀ ਜ਼ਰੂਰ ਕਾਰਵਾਈ ਕਰੇ ਅਤੇ ਫ਼ੀਸ ਵਿੱਚ ਛੋਟ ਦਿੱਤੀ ਜਾਵੇ। ਧਰਮਵੀਰ ਜੀ, ਦਿਲਬਾਗ ਸਿੰਘ ਲੱਖਾਂ, ਸੁਰਿੰਦਰ ਕੁਮਾਰ, ਸਨਦੀਪ ਸਿੰਘ, ਜਤਿੰਦਰਪਾਲ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਕੁਲਦੀਪ ਕੁਮਾਰ, ਸੰਤੋਖ ਸਿੰਘ, ਮੁਨੀਸ਼ ਕੁਮਾਰ, ਦੀਪਕ ਕੁਮਾਰ, ਨੇਤਰ ਸਿੰਘ, ਰਾਮਪਾਲ ਠੇਕੇਦਾਰ ਅਤੇ ਬਿਲਿਹਾਰ ਸਿੰਘ ਵਲੋਂ ਸਮੂਹ ਮੂਲਨਿਵਾਸੀ ਸਮਾਜ ਨੂੰ ਇਸ ਸਮਾਗਮ ਵਿੱਚ ਹਾਜ਼ਰ ਹੋਣ ਲਈ ਬੇਨਤੀ ਕੀਤੀ ਗਈ।

Previous articleRohit Tiwari murder: Police say probing property angle
Next articleJapan-US 2+2 welcomes growing ties with India