ਅੱਜ 14 ਜਨਵਰੀ ਗਦਰੀ ਬਾਬਾ ਬਾਬੂ ਮੰਗੂ ਰਾਮ ਮੰਗੋਵਾਲੀਆ ਜਨਮ ਦਿਵਸ ਹੈ। ਪਿੰਡ ਮੰਗੋਵਾਲ ਗੜਸ਼ੰਕਰ ਤਹਿਸੀਲ ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਚ ਪੈਦਾ ਹੈ। ਉਨ੍ਹਾਂ ਨੇ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਗੂਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ ਜੀ, ਸਤਿਗੁਰੂ ਨਾਮਦੇਵ ਤੇ ਭਗਵਾਨ ਬਾਲਮੀਕ ਜੀ ਨੂੰ ਆਪਣਾ ਆਦਰਸ਼ ਮੰਨਿਆ।
ਹਿੰਦੂ , ਸਿੱਖਾਂ ਤੇ ਮੁਸਲਮਾਨਾਂ ਤੋ ਆਪਣੇ ਆਪ ਨੂੰ ਵੱਖ ਦੱਸਿਆ। ਅੰਗਰੇਜ ਸਰਕਾਰ ਨੇ ਦਲਿਤਾਂ ਨੂੰ ਵੱਖ ਧਾਰਮਿਕ ਘੱਟ ਗਿਣਤੀ ਮੰਨਿਆ ਸੀ 1931 ਦੀ ਮਰਦਮ ਸੁਮਾਰੀ ਅਨੁਸਾਰ ਦਲਿਤਾਂ ਦੀ ਗਿਣਤੀ ਪੰਜਾਬ ਵਿਚ ਲਗਭਗ ਹਿੰਦੂ , ਸਿੱਖਾਂ , ਮੁਸਲਮਾਨਾਂ ਦੇ ਬਰਾਬਰ ਸੀ। ਅੱਜ ਤੱਕ ਦਲਿਤਾਂ ਇਨੀ ਤਰੱਕੀ ਕੀਤੀ ਕਿ ਆਦਿ ਧਰਮ ਦਾ ਖਾਨਾ ਖੱਤਮ ਹੋ ਗਿਆ ਹੈ। ਬਾਬੂ ਮੰਗ ਰਾਮ ਇੱਕ ਇਤਿਹਾਸਕ ਪੁਰਸ਼ ਸਨ। ਉਨ੍ਹਾਂ ਨੇ ਦਲਿਤਾਂ ਦੀ ਪੰਜਾਬ ਚ ਅਗਵਾਈ ਕੀਤੀ ਸੀ। ਇਨ੍ਹਾਂ ਦੇ ਅਧਿਕਾਰਾਂ ਦੀ ਗੱਲ ਅੰਗਰੇਜ਼ਾਂ ਦੇ ਸਾਹਮਣੇ ਕੀਤੀ। ਬਾਬਾ ਸਾਹਿਬ ਅੰਬੇਡਕਰ ਜੀ ਦਾ ਸਾਥ ਦਿੱਤਾ। ਬਾਬਾ ਸਾਹਿਬ ਅੰਬੇਡਕਰ ਜੀ ਨੂੰ ਦਲਿਤਾਂ ਦਾ ਸਹੀ ਨੇਤਾ ਕਿਹਾ ਗਾਂਧੀ ਨੂੰ ਨਹੀਂ। ਬਾਬੂ ਮੰਗੂ ਰਾਮ ਇੱਕ ਗਦਰੀ ਬਾਬਾ ਸੀ। ਉਨ੍ਹਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਵੀ ਲੱਗੀ ਸੀ। ਬਾਬੂ ਮੰਗੂ ਰਾਮ ਜੀ ਤੋ ਪ੍ਰਰੇਣਾ ਲੈਕੇ ਬਾਬਾ ਸਾਹਿਬ ਅੰਬੇਡਕਰ ਤੇ ਸਾਹਿਬ ਕਾਂਸੀ ਰਾਮ ਜੀ ਦੇ ਅਧੂਰੇ ਮਿਸਨ ਨੂੰ ਅੱਗੇ ਵਧਾਉ। ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਬਹੁਜਨ ਅੰਦੋਲਨ ਦੀ ਸਹੀ ਅਗਵਾਈ ਕਰ ਰਹੀ ਹੈ। ਅਸੀਂ ਸਾਰੇ ਉਨ੍ਹਾਂ ਦਾ ਸਹਿਯੋਗ ਤੇ ਸਾਥ ਦੇਈਏ।
– ਪ੍ਰੇਮ ਮਾਨ, ਲੰਡਨ