ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤ ਦੇ ਮਹਾਨ ਦੇਸ਼ ਭਗਤ ਗਦਰੀ ਬਾਬਾ ਆਦਿਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ 41ਵੀਂ ਬਰਸੀ ਗੁਰਦੁਆਰਾ ਰਵਿਦਾਸ ਮਸੰਦਾਂ ਪੱਟੀ ਬੰਗਾ ਵਿਖੇ ਸ਼ਰਧਾ ਨਾਲ ਮਨਾਈ ਗਈ। ਬੇਗਮਪੁਰਾ ਫਾਉਂਡੇਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਸੰਤੋਖ ਸਿੰਘ ਜੱਸੀ, ਜਨਰਲ ਸਕੱਤਰ ਸੰਜੀਵ ਕੁਮਾਰ ਐਮਾ ਜੱਟਾਂ, ਖਜਾਨਚੀ ਪ੍ਰਿੰ. ਜਸਵੀਰ ਸਿੰਘ ਖਾਨਖਾਨਾ ਅਤੇ ਹਰੀਪਾਲ ਸਾਬਕਾ ਐਮ ਪੀ ਬੰਗਾ ਨੇ ਬਾਬੂ ਜੀ ਦੀ ਦੇਸ਼ ਕੌਮ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਭ ਭਾਈਚਾਰਿਆਂ ਨੂੰ ਇਕੱਠੇ ਹੋ ਕੇ ਦੇਸ਼ ਅਤੇ ਸਮਾਜ ਦੀ ਤਰੱਕੀ ਦੀਆਂ ਮੰਜਿਲਾਂ ਵੱਲ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਸੋਹਣ ਲਾਲ ਲਾਲੀ, ਸੋਢੀ ਲਾਲ, ਇੰਸ. ਹੁਕਮ ਸਿੰਘ, ਪਵਨ ਕੁਮਾਰ, ਜਤਿੰਦਰ ਖਮਾਚੋਂ, ਮਹਿੰਦਰ ਪਾਲ ਮੱਲਪੁਰੀ, ਬਾਬਾ ਰਜਿੰਦਰ ਸਿੰਘ ਸਮੇਤ ਕਈ ਹੋਰ ਹਾਜਰ ਸਨ।