(ਸਮਾਜ ਵੀਕਲੀ)- ਭੀਮ ਰਾਓ ਅੰਬੇਡਕਰ ਜੀ ਦਾ ਜਨਮ ਪਿਤਾ ਰਾਮਜੀ ਰਾਓ ਸਕਪਾਲ ਅਤੇ ਮਾਤਾ ਭੀਮਬਾਈ ਜੀ ਦੀ ਕੁੱਖੋਂ ਹੋਇਆ। ਇਨ੍ਹੀ ਮਹਾਰਾਜ ਬੜੌਦਾ ਦੀ ਮਦਦ ਨਾਲ ਦੇਸ਼ ਵਿਦੇਸ਼ ਤੋਂ ਉੱਚ ਵਿਦਿਆ ਪ੍ਰਾਪਤ ਕੀਤੀ। ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਅਤੇ ਭਾਰਤ ਦਾ ਸੰਵਿਧਾਨ ਦੋ ਸਾਲ ਗਿਆਰਾ ਮਹੀਨੇ ਅਠਾਰਾਂ ਦਿਨ ਵਿੱਚ ਲਿਖ ਕੇ ਔਰਤਾਂ ਨੂੰ ਮਰਦ ਬਰਾਬਰ ਹੱਕ ਲੈ ਕੇ ਦਿਤਾ। ਦੁਨੀਆਂ ਦੇ ਛੇ ਮਹਾ ਵਿਦਵਾਨਾ ਵਿਚੋਂ ਵੀ ਵੱਧ ਪੜ੍ਹੇ ਲਿਖੇ ਵਿਦਵਾਨ ਬਣੇ ਇਨ੍ਹਾਂ ਦੀ ਮਿਹਨਤ ਵਿੱਚ ਮਾਤਾ ਰਮਾ ਬਾਈ ਅੰਬੇਡਕਰ ਜੀ ਦਾ ਬਹੁਤ ਬੜਾ ਯੋਗਦਾਨ ਰਿਹਾ। ਡਾ. ਅੰਬੇਡਕਰ ਜੀ ਜਿਸ ਵੀ ਯੂਨੀਵਰਸਿਟੀ ਵਿੱਚ ਪੜ੍ਹੇ ਉਥੇ ਹੀ ਇਨ੍ਹਾਂ ਦੀ ਫੋਟੋ, ਬਸਟ ਅਤੇ ਆਦਮ ਕੱਦ ਬੁੱਤ ਲਗੇ। ਕਨੇਡਾ, ਅਸਟਰੇਲੀਆ, ਜਪਾਨ ਅਤੇ ਹੰਗਰੀ ਵਿਖੇ ਦੋ ਸਕੂਲ ਖੋਲੇ ਅਤੇ ਬਸਟ ਵੀ ਲਗਾਇਆ ਗਿਆ। ਡਾ. ਅੰਬੇਡਕਰ ਜੀ 1921-22 ਦੇ ਕਰੀਬ ਬੋਨ ਯੂਨੀਵਰਸਟੀ ਜਰਮਨ ਵਿੱਚ ਵੀ ਕੁੱਝ ਚਿਰ ਪੜ੍ਹੇ। ਦੇਸ਼ ਵਿਦੇਸ਼ ਵਿੱਚ ਇਨ੍ਹਾਂ ਨੂੰ ਵਿਸ਼ਵ ਰਤਨ ਡਾ. ਅੰਬੇਡਕਰ ਜੀ ਕਿਹਾ ਜਾਂਦਾ ਹੈ। ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੋਰਪ ਜਰਮਨ ਵੱਲੋਂ 2-11-2021 ਨੂੰ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਦ ਡਾ. ਅੰਬੇਡਕਰ ਜੀ ਦਾ ਪੋਟਰੇਟ ਲਗਾਇਆ ਅਤੇ 20 ਕਿਤਾਬਾਂ ਬਾਬਾ ਸਾਹਿਬ ਜੀ ਦੀਆਂ ਲਿਖਿਆਂ ਬੋਨ ਯੂਨੀਵਰਸਟੀ ਵਿੱਚ ਰੱਖੀਆਂ ਗਈਆਂ। ਪ੍ਰੋ. ਸਬਨਮ ਸੂਰੀਤਾ, ਪੋ. ਕੋਨਰਨ ਕਲਾਉਸ, ਡਾ. ਪੀਟਰ ਵੀਸਲਿਕ, ਡਾ. ਕਾਮਰਨ ਬਰਟ ਦੀ ਹਾਜਰੀ ਵਿੱਚ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸੋਹਨ ਲਾਲ ਸਾਂਪਲਾ, ਸੈਕਟਰੀ ਰਤੀਸ ਕਾਡਵੇ, ਜਨਰਲ ਸੈਕਟਰੀ ਮੈਡਮ ਅਮਨ ਦੀਪ ਕੌਰ ਅਤੇ ਮੈਡਮ ਬਿੰਦਰ ਸਾਂਪਲਾ ਅਤੇ ਦਲਵੀਰ ਸਿੰਘ ਇਸ ਵੇਲੇ ਹਾਜ਼ਰ ਸਨ। ਅੱਜ ਦੇ ਹੀ ਦਿਨ ਸਾਊਥ ਇੰਡੀਆਂ ਵਿੱਚ ਬਣੀ ਪੰਜਾਂ ਭਾਸ਼ਾਵਾਂ ਵਿੱਚ ਫਿਲਮ ਜੈ ਭੀਮ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤੀ ਗਈ। ਅਸੀਂ ਸੁਸਾਇਟੀ ਵੱਲੋਂ ਬੋਨ ਯੂਨੀਵਰਸਟੀ ਦੇ ਸਾਰੇ ਸਟਾਫ ਦਾ ਧੰਨਵਾਦ ਵੀ ਕਰਦੇ ਹਾਂ ਕਿ ਇਨ੍ਹੀਂ ਇਤਿਹਾਸਿਕ ਕਾਰਜ ਵਿੱਚ ਸਾਡਾ ਸਾਥ ਦਿੱਤਾ।
ਧੰਨਵਾਦ ਸਹਿਤ
ਸੋਹਨ ਲਾਲ ਸਾਂਪਲਾ, ਪ੍ਰਧਾਨ
ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੋਰਪ (ਜਰਮਨ)
ਮੋਬਾਇਲ : 0049-152152-87247
HOME ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪੋਟਰੇਟ ਅਤੇ ਕਿਤਾਬਾਂ ਬੋਨ...