ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਸਾਹਿਬ ਟਾਇਗਰ ਫੋਰਸ ਦੀ ਮੀਟਿੰਗ ਜ਼ਿਲ•ਾ ਪ੍ਰਧਾਨ ਹੈਪੀ ਮੇਹਟੀਆਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਪ੍ਰਧਾਨ ਨਰਿੰਦਰ ਨਹਿਰੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਧਾਨ ਨਹਿਰੂ ਕਿਹਾ ਕਿ ਪੰਜਾਬ ਸਰਕਾਰ ਖਜਾਨਾ ਭਰਨ ਲਈ ਗਰੀਬਾਂ ਨੂੰ ਚਲਾਨਾ ਦੇ ਨਾਮ ਤੇ ਲੁੱਟਣ ਤੇ ਲੱਗੀ ਹੋਈ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਦਲਿਤ ਭਾਈਚਾਰੇ ਦੇ ਖਿਲਾਫ ਗੰਦੀ ਮਾਨਸਿਕਤਾ ਰੱਖਦੇ ਹੋਏ, ਸੈਂਟਰ ਸਰਕਾਰ ਵਲੋਂ ਸ਼ਕਾਲਰਸ਼ਿਪ ਦੇ ਪੈਸੇ ਡਕਾਰ ਰਹੇ ਹਨ। ਪੰਜਾਬ ਇਸ ਨਾਲ ਦਲਿਤ ਬੱਚਿਆਂ ਦਾ ਭਵਿੱਖ ਖਤਮ ਹੋ ਰਿਹਾ ਹੈ।
ਵਿਰਦੀ ਗੋਤ ਜਠੇਰੇ ਮੇਲਾ ਮੁਲਤਵੀ
ਸਰਕਾਰ ਵਿਚ ਬੈਠੇ ਦਲਿਤ ਮੰਤਰੀਆਂ, ਐਮ ਐਲ ਨੂੰ ਸਮਾਜ ਦਾ ਦੁੱਖ ਨਹੀਂ ਨਜ਼ਰ ਆ ਰਿਹਾ। ਉਹ ਰਿਜ਼ਰਵਰੇਸ਼ਨ ਦਾ ਲਾਭ ਲੈ ਕੇ ਆਪਣੀਆਂ ਟੋਹਰਾਂ ਬਰਕਰਾਰ ਰੱਖ ਰਹੇ ਹਨ। ਗਰੀਬਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ। ਉਨ•ਾਂ ਕਿਹਾ ਕਿ ਸਰਕਾਰ ਦੇ ਅਜਿਹੇ ਰਵੀਏ ਕਾਰਨ ਬਾਬਾ ਸਾਹਿਬ ਟਾਇਗਰ ਫੋਰਸ ਘਪਲਾ ਕਰਨ ਵਾਲੇ ਮੰਤਰੀਆਂ ਦੇ ਪੁਤਲੇ ਫੂਕੇਗੀ। ਇਸ ਮੌਕੇ ਗੌਰਵ ਸ਼ਾਮਚੁਰਾਸੀ, ਮਨੀ ਮੰਗਾ, ਅਜੇ, ਲਕਸ਼, ਹਨੀ, ਰਾਹੂਲ, ਨੌਨਾ, ਹਰਪਾਲ, ਸੰਨੀ, ਕਾਕਾ, ਬਲਜੀਤ, ਅਵੀ, ਰਜਤ, ਸੰਨੀ ਮੇਘੋਵਾਲ ਸਮੇਤ ਕਈ ਹੋਰ ਹਾਜ਼ਰ ਸਨ।