ਬਾਬਾ ਸਾਹਿਬ ਟਾਇਗਰ ਫੋਰਸ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ/ਨਸਰਾਲਾ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਸਰਾਲਾ ਚੌਂਕੀ ਦੇ ਸਾਹਮਣੇ ਬਾਬਾ ਸਾਹਿਬ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਨਰਿੰਦਰ ਨਹਿਰੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬਾਬਾ ਸਾਹਿਬ ਟਾਇਗਰ ਫੋਰਸ ਦੇ ਸਾਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਪੰਜਾਬ ਪ੍ਰਧਾਨ ਨਰਿੰਦਰ ਨੇ ਕਿਹਾ ਕਿ ਸੈਂਟਰ ਸਰਕਾਰ ਵਲੋਂ ਐਸ ਸੀ ਬੱਚਿਆਂ ਦੀ ਸਕਾਲਰਸ਼ਿਪ ਕਾਂਗਰਸ ਦੇ ਮੰਤਰੀਆਂ ਵਲੋਂ ਠੰਡੇ ਬਸਤੇ ਵਿਚ ਪਾ ਕੇ ਅੱਖੋਂ ਪਰੋਖੇ ਕੀਤੀ ਗਈ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।

ਜਿਸ ਦੀ ਜਾਂਚ ਕੇਂਦਰ ਦੇ ਮਹਿਕਮੇ ਸੀ ਬੀ ਆਈ ਵਲੋਂ ਕਰਵਾਈ ਜਾਵੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਪੰਜਾਬ ਸਰਕਾਰ ਆਪਣੇ ਮੰਤਰੀਆਂ ਤੇ ਇਸ ਮਸਲੇ ਸਬੰਧੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਫੋਰਸ ਵਲੋਂ ਸ਼ੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਗਰੀਬ ਵਿਦਿਆਰਥੀਆਂ ਦਾ ਹੱਕ ਕਿਸੇ ਵੀ ਨੂੰ ਟਾਈਗਰ ਫੋਰਸ ਖਾਣ ਨਹੀਂ ਦੇਵੇਗੀ। ਇਸ ਲਈ ਸਾਨੂੰ ਸੜਕਾਂ ਤੇ ਵੀ ਉਤਰਨਾ ਪਿਆ ਤਾਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਜ਼ਿਲ•ਾ ਪ੍ਰਧਾਨ ਹੈਪੀ ਮੇਹਟੀਆਣਾ, ਗੌਰਵ ਸ਼ਾਮਚੁਰਾਸੀ, ਮਨੀ ਬੰਗਾ, ਅਜੇ, ਲਕਸ਼, ਨੌਨਾ, ਹਰਪਾਲ, ਗੁਰਿੰਦਰ, ਸੰਨੀ, ਕਾਕਾ, ਅਵੀ, ਰਜਤ, ਸੰਨੀ ਮੇਘੋਵਾਲ ਹਾਜ਼ਰ ਸਨ।

Previous articleMaharashtra’s Covid cases jump to new high, deaths cross 25K
Next articleਬੀਬੀ ਜੋਸ਼ ਦੀ ਅਗਵਾਈ ‘ਚ ਸ਼ਾਮਚੁਰਾਸੀ ਵਿਖੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਫੁੱਤਲਾ ਸਾੜਿਆ