ਸ਼ਾਮਚੁਰਾਸੀ (ਚੁੰਬਰ) – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 128ਵੇਂ ਜਨਮ ਦਿਵਸ ਦੇ ਸਬੰਧ ਵਿਚ ਵਿਸਾਲ ਜਾਗ੍ਰਿਤੀ ਚੇਤਨਾ ਮਾਰਚ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ, ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨੌਜਵਾਨ ਸਭਾ ਪਿੰਡ ਧੁਦਿਆਲ ਵਲੋਂ ਇਲਾਕੇ ਦੀਆਂ ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਸਭਾਵਾਂ, ਡਾ. ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ ਦੇ ਸਹਿਯੋਗ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਸਜਾਇਆ ਗਿਆ। ਇਸ ਚੇਤਨਾ ਮਾਰਚ ਨੂੰ ਬਲਵਿੰਦਰ ਅੰਬੇਡਕਰੀ ਨੇ ਰਵਾਨਾ ਕਰਨ ਤੋਂ ਪਹਿਲਾਂ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੀ ਸੋਚ ਤੇ ਪਹਿਰਾ ਦੇਣ ਲਈ ਇਕ ਮੁੱਠ ਹੋਣਾ ਚਾਹੀਦਾ ਹੈ। ਉਕਤ ਚੇਤਨਾ ਮਾਰਚ ਪਿੰਡ ਧੁਦਿਆਲ ਤੋਂ ਸ਼ੁਰੂ ਹੋ ਕੇ ਕੌਹਜਾ, ਕੋਟਲਾ, ਸੰਧਮ, ਧਮੂਲੀ, ਇੱਟਾਂ ਬੱਧੀ, ਚੱਕ ਝੰਡੂ, ਲਾਹਦੜਾ, ਬਿਨਪਾਲਕੇ, ਘੋੜਾਵਾਹੀ, ਭੋਗਪੁਰ ਤੋਂ ਆਦਮਪੁਰ ਹੁੰਦਾ ਹੋਇਆ ਵਾਪਿਸ ਪਿੰਡ ਚੋਮੋਂ, ਫਤਿਹਪੁਰ, ਖੁਰਦਪੁਰ, ਕਡਿਆਣਾ, ਡੀਂਗਰੀਆਂ, ਪੰਡੋਰੀ ਨਿੱਝਰਾਂ, ਨਾਜਕਾ, ਭੇਲਾਂ, ਸਾਰੋਬਾਦ, ਮੁਹੱਦੀਪੁਰ, ਕੋਟਲੀ ਅਰਾਈਆਂ ਆਦਿ ਪਿੰਡਾਂ ਵਿਚ ਆਪਣੀ ਹਾਜ਼ਰੀ ਲਗਾਉਂਦਾ ਹੋਇਆ ਵਾਪਿਸ ਪਿੰਡ ਧੁਦਿਆਲ ਸਮਾਪਤ ਹੋ ਗਿਆ। ਇਸ ਮੌਕੇ ਵੱਖ-ਵੱਖ ਅੰਬੇਡਕਰ ਸਭਾਵਾਂ ਵਲੋਂ ਚੇਤਨਾ ਮਾਰਚ ਦੇ ਪ੍ਰਬੰਧਕਾਂ ਦਾ ਸਨਮਾਨ ਸਤਿਕਾਰ ਕੀਤਾ ਗਿਆ। ਡਾ. ਅੰਬੇਡਕਰ ਸਭਾ ਬਿਨਪਾਲਕੇ ਵਲੋਂ ਚੇਤਨਾ ਮਾਰਚ ਦੀਆਂ ਸੰਗਤਾਂ ਨੂੰ ਗੁਰੂ ਦੇ ਲੰਗਰ ਅਤੁੱਟ ਛਕਾਏ ਗਏ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ, ਜਨਰਲ ਸਕੱਤਰ, ਅਵਤਾਰ ਬਸਰਾ, ਸ਼ਾਮਚੁਰਾਸੀ ਦੇ ਪ੍ਰਧਾਨ ਹੈਪੀ ਫੰਬੀਆਂ, ਲੱਕਾ ਚੁੰਬਰ, ਪ੍ਰਗਟ ਚੁੰਬਰ, ਬੰਟੀ ਚੁੰਬਰ, ਮਨੀ, ਓਮਾ, ਰਣਬੀਰ ਸਿੱਧੂ, ਸੰਦੀਪ ਸਿੰਘ, ਮਨਜੀਤ ਜੱਸੀ, ਬਲਵਿੰਦਰ ਕੋਟਲਾ, ਸੁਰਿੰਦਰ ਬੰਗਾ, ਸਮੇਤ ਕਈ ਹੋਰ ਵਿਅਕਤੀਆਂ ਪ੍ਰਬੰਧਕਾਂ ਵਲੋਂ ਸਹਿਯੋਗ ਕਰਨ ਤੇ ਸਨਮਾਨ ਕੀਤਾ ਗਿਆ। ਆਖਿਰ ਵਿਚ ਸਭ ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਛਕਾਇਆ ਗਿਆ।
INDIA ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਜਾਗ੍ਰਿਤੀ ਚੇਤਨਾ ਮਾਰਚ...