ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਡਾ. ਵੈਲਫੇਅਰ ਸੁਸਾਇਟੀ ਧੁਦਿਆਲ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਸੰਵਿਧਾਨਿਕ ਹੱਕਾਂ ਦੀ ਪੜਚੋਲ ਕਰਦਿਆਂ ਸਮਾਜ ਨੂੰ ਉਨ੍ਹਾਂ ਦੇ ਦਰਸਾਏ ਗਏ ਮਾਰਗ ਤੇ ਚੱਲਣ ਲਈ ਪ੍ਰੇਰਿਆ ਗਿਆ।
ਇਸ ਮੌਕੇ ਆਏ ਬੁਲਾਰੇ ਸਾਹਿਬਾਨਾਂ ਵਿਚ ਪ੍ਰਗਟ ਸਿੰਘ ਚੁੰਬਰ, ਲਵਲੀ ਭੋਗਪੁਰ, ਸੋਨੂੰ ਸਲਾਲਾ, ਗਿਆਨੀ ਕੁਲਵੰਤ ਸਿੰਘ ਯੂ ਕੇ, ਮਿਸ਼ਨਰੀ ਗਾਇਕ ਕੁਲਦੀਪ ਚੁੰਬਰ, ਇੰਜ. ਜਗਜੀਤ ਸਿੰਘ, ਅਨੂਪ ਸਿੰਘ ਚੁੰਬਰ ਵਿਸ਼ੇਸ਼ ਤੌਰ ਤੇ ਹਾਜ਼ਰੀਨ ਦੇ ਸਨਮੁੱਖ ਹੋਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਚ ਸੁਰਜੀਤ ਕੌਰ, ਜੀਤ ਸਿੰਘ, ਬਲਵਿੰਦਰ ਸਿੰਘ ਚੁੰਬਰ, ਹਰਦੇਵ ਸਿੰਘ, ਪ੍ਰੋ. ਮਨਿੰਦਰ ਲੱਕੀ, ਉਂਕਾਰ ਸਿੰਘ ਰਾਣਾ, ਹੈਡ ਗ੍ਰੰਥੀ ਜੋਗਿੰਦਰ ਸਿੰਘ, ਮਨੀ ਭਾਟੀਆ, ਜਗਤਾਰ ਸਿੰਘ, ਤੀਰਥ ਸਿੰਘ ਸਮੇਤ ਪਿੰਡ ਦੀਆਂ ਬੀਬੀਆਂ ਅਤੇ ਬੱਚੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਆਖਿਰ ਵਿਚ ਬੱਚਿਆਂ ਨੂੰ ਜੈ ਭੀਮ-ਜੈ ਭਾਰਤ ਦੇ ਨਾਅਰੇ ਲਵਾਉਂਦਿਆਂ ਪੇਸਟ੍ਰੀਆਂ ਅਤੇ ਕੇਟ ਦਾ ਪ੍ਰਸ਼ਾਦ ਵੰਡਿਆ ਗਿਆ।