ਬਾਬਾ ਸਾਹਿਬ ਅੰਬੇਡਕਰ ਦਾ ਸਾਹਿਤ ਮੁੜ ਛਾਪਿਆ ਜਾਵੇ – ਪ੍ਰਧਾਨ ਮੰਤਰੀ ਨੂੰ ਦਿੱਤਾ ਮੰਗ ਪੱਤਰ

ਫੋਟੋ ਕੈਪਸ਼ਨ: ਆਲ ਇੰਡੀਆ ਸਮਤਾ ਸੈਨਿਕ ਦਲ, ਅੰਬੇਡਕਰ ਮਿਸ਼ਨ ਸੋਸਾਇਟੀ ਅਤੇ ਅੰਬੇਡਕਰ ਭਵਨ ਟਰੱਸਟ ਦੇ ਆਗੂ ਅਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੂੰ ਮੈਮੋਰੰਡਮ ਸੌਂਪਦੇ ਹੋਏ.

ਜਲੰਧਰ : ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦੇ ਯਤਨਾਂ ਸਦਕਾ, ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ ਦੀਆਂ ਹੱਥ-ਲਿਖਤਾਂ (ਖਰੜੇ) ਨੂੰ ਮਹਾਰਾਸ਼ਟਰ ਸਰਕਾਰ ਨੇ “ਡਾ .ਬਾਬਸਾਹਿਬ ਅੰਬੇਡਕਰ ਰਾਇਟਿੰਗਸ ਐਂਡ ਸਪੀਚੇਸ ” ਦੇ ਸਿਰਲੇਖ ਹੇਠ 22 ਖੰਡਾਂ ਵਿਚ ਪ੍ਰਕਾਸ਼ਿਤ ਕੀਤਾ ਸੀ. ਇਹ ਸਾਹਿਤ ਸਮਾਨਤਾ, ਸੁਤੰਤਰਤਾ, ਭਰੱਪਣ ਅਤੇ ਨਿਆਂ ਦਾ ਸੰਦੇਸ਼ ਪੂਰੀ ਦੁਨੀਆਂ ਵਿੱਚ ਫੈਲਾਉਂਦਾ ਹੈ। ਇਸ ਤੋਂ ਬਾਅਦ, ਅੰਬੇਡਕਰ ਫਾਉਂਡੇਸ਼ਨ, ਮਿਨਿਸਟ੍ਰੀ ਓਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ, ਨਵੀਂ ਦਿੱਲੀ ਨੇ ਜਨਵਰੀ, 2014 ਵਿੱਚ 1 ਤੋਂ 17 ਖੰਡਾਂ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ।

ਹੁਣ ਡਾ. ਅੰਬੇਡਕਰ ਦੇ ਸਾਹਿਤ ਦੇ ਸਾਰੇ ਖੰਡ “ਡਾ .ਬਾਬਸਾਹਿਬ ਅੰਬੇਡਕਰ ਰਾਇਟਿੰਗਸ ਐਂਡ ਸਪੀਚੇਸ” ਖਤਮ ਹੋ ਗਏ ਹਨ। ਸਮਤਾ ਸੈਨਿਕ ਦਲ, ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਇਹ ਜਾਣਕਾਰੀ ਇੱਕ ਪ੍ਰੈਸ ਬਿਆਨ ‘ਚ ਦਿੱਤੀ. ਵਰਿਆਣਾ ਨੇ ਕਿਹਾ ਕਿ ਉਕਤ ਖੰਡਾਂ ਨੂੰ ਮੁੜ ਛਾਪਣ ਵਾਸਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਅਤੇ ਅੰਬੇਡਕਰ ਭਵਨ ਟਰੱਸਟ ਦੇ ਕਾਰਜਕਰਤਾਵਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਦੁਆਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਮੈਮੋਰੰਡਮ ਦਿੱਤਾ. ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਵਰਿੰਦਰ ਕੁਮਾਰ, ਪ੍ਰੋ. ਸੋਹਨ ਲਾਲ (ਰਿਟਾ. ਡੀ. ਪੀ. ਆਈ. ਕਾਲਿਜਾਂ), ਡਾ. ਜੀ.ਸੀ. ਕੌਲ, ਚਰਨ ਦਾਸ ਸੰਧੂ, ਡਾ. ਮਹਿੰਦਰ ਸੰਧੂ, ਵਿਜੈ ਵਾਲੀਆ ਅਤੇ ਐਡਵੋਕੇਟ ਕੁਲਦੀਪ ਭੱਟੀ ਹਾਜਰ ਸਨ.

ਜਸਵਿੰਦਰ ਵਰਿਆਣਾ – ਸੂਬਾ ਪ੍ਰਧਾਨ

Previous articleਕਬੱਡੀ ਟੂਰਨਾਮੈਂਟ, ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ ਦੇ ਸਾਬਕਾ ਪ੍ਰਧਾਨ ਸ਼ਿੰਦਾ ਅੱਚਰਵਾਲ ਦੀ ਅਗਵਾਈ ਹੇਠ ਹੋਏ
Next articleबाबा साहेब अंबेडकर का साहित्य पुनः प्रकाशित किया जाए – प्रधानमंत्री को दिया मांग पत्र