ਸ਼ਾਮਚੁਰਾਸੀ, 24 ਮਈ (ਚੁੰਬਰ)(ਸਮਾਜਵੀਕਲੀ)– ਬਾਬਾ ਸ਼੍ਰੀ ਚੰਦ ਜੀ ਦੀ ਸਮਾਜ ਸੇਵਕ ਸੁਸਾਇਟੀ ਵਲੋਂ ਸੰਤ ਸੁਖਵਿੰਦਰ ਦਾਸ ਸਰਿਆਲਾ ਦੀ ਅਗਵਾਈ ਹੇਠ ਕਰੋਨਾ ਦੀ ਮਹਾਂਮਾਰੀ ਦੌਰਾਨ ਪਿੰਡ ਦੇ ਲੋਕਾਂ ਨੂੰ ਰਾਸ਼ਨ ਅਤੇ ਹੋਰ ਜਰੂਰੀ ਵਸਤਾਂ ਮੁਹੱਈਆਂ ਕਰਵਾਈਆਂ ਗਈਆਂ। ਇਸ ਸਬੰਧੀ ਉਕਤ ਸਮਾਜ ਸੇਵਾ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਸੰਤ ਸੁਖਵਿੰਦਰ ਦਾਸ ਜੀ ਨੇ ਦੱਸਿਆ ਕਿ ਉਨਾਂ ਦੇ ਸੇਵਕ ਹਰਪ੍ਰੀਤ ਸਿੰਘ ਯੂ ਐਸ ਏ ਵਲੋਂ ਸੇਵਾ ਸੁਸਾਇਟੀ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਿੱਠਾਪੁਰ ਦੀ ਸਮੁੱਚੀ ਟੀਮ ਕੁਲਵੰਤ ਸਿੰਘ, ਨਛੱਤਰ ਸਿੰਘ, ਖਹਿਰਾ ਸਿੰਘ ਦਾ ਧੰਨਵਾਦ ਕੀਤਾ। ਜੋ ਇਸ ਸੇਵਾ ਦੌਰਾਨ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਲੋੜਵੰਦ ਪਰਿਵਾਰਾਂ ਦੀਆਂ ਕਰ ਰਹੇ ਹਨ। ਉਨਾਂ ਦੱਸਿਆ ਕਿ ਇਸ ਤਹਿਤ ਗਰੀਬ ਲੋਕਾਂ ਦੇ ਮਕਾਨ ਤੱਕ ਉਕਤ ਸੁਸਾਇਟੀ ਬਣਾਉਂਦੀ ਹੈ। ਉਕਤ ਐਨ ਜੀ ਓ ਰਾਸ਼ਨ ਦੇ ਨਾਲ ਨਾਲ ਕਈਆਂ ਨੂੰ ਪੱਖੇ ਅਤੇ ਸਿਲੰਡਰ ਵੀ ਲਾਕਡਾਊਨ ਦੌਰਾਨ ਭਰਵਾ ਕੇ ਦਿੱਤੇ।
HOME ਬਾਬਾ ਸ਼੍ਰੀ ਚੰਦ ਸਮਾਜ ਸੇਵਕ ਸੁਸਾਇਟੀ ਵਲੋਂ ਸੇਵਾਵਾਂ ਜਾਰੀ