ਹੁਸੈਨਪੁਰ (ਸਮਾਜ ਵੀਕਲੀ) (ਕੌੜਾ)– ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਜਥੇ. ਪਰਮਿੰਦਰ ਸਿੰਘ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਜਥੇ ਭੁਪਿੰਦਰ ਸਿੰਘ ਖਾਲਸਾ ਦੀ ਦੇਖਰੇਖ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ , ਬਾਬਾ ਜੁਝਾਰ ਸਿੰਘ ਜੀ , ਬਾਬਾ ਜੋਰਾਵਰ ਸਿੰਘ ਜੀ , ਬਾਬਾ ਫਤਹਿ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਹੋਰ ਸਮੂਹ ਸ਼ਹੀਦ ਹੋਏ ਸਿੰਘ- ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਮਹਾਨ ਸ਼ਹੀਦੀ ਗੁਰਮਤਿ ਸਮਾਗਮ ਗੁਰਦੁਆਰਾ ਬਾਬਾ ਨਿਹਾਲ ਸਿੰਘ ਜੀ ਪਿੰਡ ਜਾਰਜਪੁਰ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ ।
ਜਿਸ ਵਿੱਚ ਗਿਆਨੀ ਗੁਰਮੀਤ ਸਿੰਘ ਹੈਡ ਗ੍ਰੰਥੀ ਨੇ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਪਾਠ ਕੀਤੇ ਤੇ ਉਪਰੰਤ ਪੰਥ ਦੇ ਮਹਾਨ ਕਥਾ ਵਾਚਕ ਤੇ ਵਿਦਵਾਨ ਪ੍ਰਚਾਰਕ ਗਿਆਨੀ ਹਰਪ੍ਰੀਤ ਸਿੰਘ ਮਖੂ ਨੇ ਵੱਡੀ ਗਿਣਤੀ ਚ ਪੁੱਜੀਆਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਇਤਿਹਾਸ ਸੁਣਾਇਆ ਤੇ ਕਿਹਾ ਕਿ ਸਾਡੇ ਬੱਚਿਆਂ ਨੂੰ ਮਾਮੂਲੀ ਖਰੋਚ ਵੀ ਆ ਜਾਵੇ ਤਾਂ ਸਾਨੂੰ ਬਹੁਤ ਦਰਦ ਮਹਿਸੂਸ ਹੁੰਦਾ,ਪਰ ਧੰਨ ਹੈ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਸ਼ ਕੌਮ ਲਈ ਕੀਤੀ ਕੁਰਬਾਨੀ ਕਿ ਪਹਿਲਾਂ ਹਿੰਦੁ ਧਰਮ ਦੀ ਰੱਖਿਆ ਲਈ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਰਬਾਨ ਕੀਤਾ , ਫਿਰ ਆਪਣੇ ਕਲੇਜੇ ਦੇ ਟੁਕੜੇ ਦੋਵੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਜਾਨ ਤੋਂ ਪਿਆਰੇ ਸਿੰਘ ਆਪਣੀਆਂ ਅੱਖਾਂ ਦੇ ਸਾਹਮਣੇ ਚਮਕੌਰ ਗੜ੍ਹੀ ਚ 10 ਲੱਖ ਫੌਜ ਦਾ ਮੁਕਾਬਲਾ ਕਰਦਿਆਂ ਸ਼ਹੀਦ ਕਰਵਾਏ ਪਰ ਕਿਸੇ ਤੇ ਕੱਫਨ ਵੀ ਨਾਂ ਪਾਇਆ , ਸਗੋਂ ਦੂਸਰੇ ਸਿੰਘਾਂ ਤੇ ਆਪਣੇ ਪੁੱਤਰਾਂ ਨੂੰ ਇੱਕ ਸਮਾਨ ਸਮਝਦੇ ਹੋਏ ਸਾਰਾ ਪਰਿਵਾਰ ਹੀ ਦੇਸ਼ ਕੌਮ ਤੇ ਧਰਮ ਲਈ ਵਾਰ ਦਿੱਤਾ ।
ਉਨ੍ਹਾਂ ਕਿਹਾ ਕਿ ਉਹ ਦਰਦ ਮਹਿਸੂਸ ਕਰਿਓ ਜਦੋਂ 7 ਤੇ 9 ਸਾਲ ਦੀ ਉਮਰ ਦੇ ਮਾਸੂਮ ਛੋਟੇ ਸਾਹਿਬਜ਼ਾਦਿਆਂ ਨੂੰ ਹੱਡ ਚੀਰਵੀ ਸਰਦੀ ਚ ਭੁੱਖੇ ਪਿਆਸੇ ਰੱਖ ਕੇ ਪਹਿਲਾਂ ਤਿੰਨ ਦਿਨ ਕਈ ਤਸੀਹੇ ਦਿੱਤੇ ਗਏ ਪਰ ਮਾਸੂਮ ਸੂਰਬੀਰਾਂ ਨੇ ਇਸਲਾਮ ਕਬੂਲ ਨਹੀ ਕੀਤਾ ਤਾਂ ਜਿਉਂਦੇ ਨੀਂਹਾਂ ਵਿੱਚ ਚਿਨ੍ਹ ਕੇ ਸ਼ਹੀਦ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅੱਜ ਅਸੀਂ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਦੀ ਕੌਮ ਧਰਮ ਲਈ ਕੀਤੀ ਕੁਰਬਾਨੀ ਨੂੰ ਭੁੱਲਦੇ ਜਾ ਰਹੇ ਹਾਂ । ਗਿਆਨੀ ਮਖੂ ਨੇ ਦਿੱਲੀ ਦੇ ਬਾਰਡਰ ਤੇ ਪਿਛਲੇ 1 ਮਹੀਨੇ ਤੋਂ ਵੱਧ ਸਮੇ ਤੋਂ ਕੇਂਦਰ ਸਰਕਾਰ ਵਿਰੁੱਧ ਧਰਨੇ ਤੇ ਬੈਠੇ ਕਿਸਾਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਿੱਤ ਤਾਂ ਸਾਡੀ ਹੋ ਚੁੱਕੀ ਹੈ ਜਦੋਂ ਅਸੀਂ ਸਾਰੇ ਧਰਮਾਂ ਦੇ ਕਿਸਾਨ ਇੱਕਜੁਟ ਹੋ ਕੇ ਦਿੱਲੀ ਦੇ ਬਾਰਡਰਾਂ ਤੇ ਤਰ੍ਹਾਂ ਤਰ੍ਹਾਂ ਦੇ ਗੁਰੂ ਕੇ ਲੰਗਰ ਲਗਾ ਕੇ ਇਤਿਹਾਸ ਰੱਚ ਦਿੱਤਾ ਹੈ ।
ਇਸ ਸਮਾਗਮ ਦੌਰਾਨ ਢਾਡੀ ਸਭਾ ਜਿਲ੍ਹਾ ਜਲੰਧਰ ਦੀ ਪ੍ਰਧਾਨ ਬੀਬੀ ਬੇਅੰਤ ਕੌਰ ਖਾਲਸਾ ਐਮ ਏ ਦੇ ਪਾਸਲੇ ਵਾਲੀਆਂ ਬੀਬੀਆਂ ਦੇ ਢਾਡੀ ਜਥਾ ਨੇ ਢਾਡੀ ਵਾਰਾਂ ਨਾਲ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਸਾਕਾ ਗਾ ਕੇ ਸੁਣਾਇਆ ਤੇ ਗਿਆਨੀ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਵਾਲੇ ਪ੍ਰਚਾਰਕ ਮਾਝਾ ਜੋਨ ਧਰਮ ਪ੍ਰਚਾਰ ਕਮੇਟੀ ਸੰਗਤਾਂ ਨੂੰ ਸ਼ਹੀਦੀ ਇਤਿਹਾਸ ਸੁਣਾ ਕੇ ਗੁਰੂ ਚਰਨਾਂ ਚ ਜੋੜਿਆ । ਸਮਾਗਮ ਦੀ ਸਮਾਪਤੀ ਪਰ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ ।ਇਸ ਸਮੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜਥੇ ਪਰਮਿੰਦਰ ਸਿੰਘ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਜਥੇ ਭੁਪਿੰਦਰ ਸਿੰਘ ਖਾਲਸਾ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ ।
ਇਸ ਸਮੇ ਸਮਾਗਮ ਵਿੱਚ ਜਥੇ ਗੁਰਬਚਨ ਸਿੰਘ ਖਾਲਸਾ , ਜਥੇ ਸੁਖਬੀਰ ਸਿੰਘ ਖਾਲਸਾ , ਜਥੇ ਦਿਲਮੋਹਿਤ ਸਿੰਘ ਖਾਲਸਾ , ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲੀਪ ਸਿੰਘ , ਸਬ ਇੰਸਪੈਕਟਰ ਸਲਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਡਡਵਿੰਡੀ , ਪ੍ਰਿੰਸੀਪਲ ਬਖਸ਼ੀ ਸਿੰਘ ਪ੍ਰਧਾਨ ਬਾਬਾ ਨਿਹਾਲ ਸਿੰਘ ਜੀ ਸਪੋਰਟਸ ਕਲੱਬ ,ਗੁਰਦੀਪ ਸਿੰਘ ਸਾਬਕਾ ਸਰਪੰਚ , ਨੰਬਰਦਾਰ ਤਰਸੇਮ ਸਿੰਘ , ਬਲਵਿੰਦਰ ਸਿੰਘ ਭੂੰਦੜ ਮੀਤ ਪ੍ਰਧਾਨ , ਪ੍ਰੀਤਮ ਸਿੰਘ ਡੌਲਾ , ਕਸ਼ਮੀਰ ਸਿੰਘ ਸੂਜੋਕਾਲੀਆ , ਸਵਰਨ ਸਿੰਘ ਜਾਂਗਲਾ , ਗੁਰਸ਼ਰਨ ਸਿੰਘ ਲਾਡੀ , ਜਸਵਿੰਦਰ ਸਿੰਘ , ਕੁਲਵਿੰਦਰ ਸਿੰਘ , ਸੁਖਦੇਵ ਸਿੰਘ ਕਾਂਜਲੀ , ਦਲਜੀਤ ਸਿੰਘ ਸਵਾਲ , ਦਵਿੰਦਰ ਸਿੰਘ ਕੜਾਹਲ , ਦਰਸ਼ਨ ਸਿੰਘ ਥਿੰਦ , ਰਣਜੀਤ ਸਿੰਘ ਚੰਦੀ , ਸਰੂਪ ਸਿੰਘ ਥਿੰਦ , ਤਲਵਿੰਦਰ ਸਿੰਘ ਟੁਰਨਾ , ਬਾਬਾ ਅਮਰ ਸਿੰਘ , ਮਾਸਟਰ ਹਰਜਿੰਦਰ ਸਿੰਘ ਬਰਿੰੰਦਪੁਰ, ਦਵਿੰਦਰ ਸਿੰਘ ,ਪ੍ਰੀਤਮ ਸਿੰਘ ਹੈਬਤਪੁਰ , ਨੰਬਰਦਾਰ ਸੁਰਿੰਦਰਪਾਲ ਸਿੰਘ , ਸੁਖਵਿੰਦਰ ਸਿੰਘ ਜੋਸਣ , ਜਗੀਰ ਸਿੰਘ ਫੱਤੋਵਾਲ, ਸੁਖਦੇਵ ਸਿੰਘ ਜੋਸਣ , ਪਵਨ ਸਿੰਘ , ਵਿਕਰਮਜੀਤ ਸਿੰਘ , ਪ੍ਰਭਦੀਪ ਸਿੰਘ , ਸਰਬਜੀਤ ਸਿੰਘ , ਮਾਸਟਰ ਬਰਿੰਦਪੁਰ ਤੇ ਹੋਰਨਾਂ ਸ਼ਿਰਕਤ ਕੀਤੀ ।