ਬਾਬਾ ਜਵਾਹਰ ਦਾਸ ਸੂਸਾਂ ਜੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ)  (ਚੁੰਬਰ) –  ਡੇਰਾ ਬਾਬਾ ਜਵਾਹਰ ਦਾਸ ਜੀ ਪਿੰਡ ਸੂਸਾਂ ਵਿਖੇ ਮੁੱਖ ਸੇਵਾਦਾਰ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਬਾਬਾ ਜਵਾਹਰ ਦਾਸ ਜੀ ਦੀ 101ਵੀਂ ਬਰਸੀ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਕਥਾ ਕਰਦਿਆਂ ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ ਨੇ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਦੇ ਜੀਵਨ, ਭਗਤੀ ਅਤੇ ਇਲਾਕੇ ਦੇ ਭਲੇ ਲਈ ਕੀਤੇ ਕਾਰਜਾਂ ‘ਤੇ ਚਾਨਣਾ ਪਾਉਂਦਿਆਂ ਗੁਰਬਾਣੀ ਦੇ ਲੜ ਲੱਗ ਕੇ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਬਾਬਾ ਜਵਾਹਰ ਦਾਸ ਜੀ ਦਾ ਜੀਵਨ ਭਾਈਚਾਰਕ ਸਾਂਝ ਅਤੇ ਕਿਰਤ ਕਰਨ ਦਾ ਸੁਨੇਹਾ ਦਿੰਦਾ ਹੈ। ਇਨ•ਾਂ ਤੋਂ ਇਲਾਵਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਲੋਪੋਕੇ, ਕਥਾਵਾਚਾਕ ਭਾਈ ਸਾਹਬ ਸਿੰਘ, ਮਹੰਤ ਤਰਲੋਚਨ ਸਿੰਘ ਅਤੇ ਹੋਰਾਂ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ।

ਸਟੇਜ ਸਕੱਤਰ ਦੀ ਸੇਵੀ ਗਿਆਨੀ ਸਾਹਬ ਸਿੰਘ ਦਮਦਮੀ ਟਕਸਾਲ ਨੇ ਨਿਭਾਈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਰਵਿੰਦਰਪਾਲ ਸਿੰਘ ਰਾਜੂ, ਸੇਠ ਹਰਭਜਨ ਸਿੰਘ, ਸਰਪੰਚ ਬੀਬੀ ਬਲਵੀਰ ਕੌਰ, ਰਸ਼ਪਾਲ ਸਿੰਘ ਗੋਨਾ, ਬੀਬੀ ਪਰਮਜੀਤ ਕੌਰ, ਚਰਨਜੀਤ ਸਿੰਘ, ਹਰਵਿੰਦਰਪਾਲ ਸਿੰਘ, ਅਵਤਾਰ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਮਾਸਟਰ ਰੌਬੀ, ਗਿਆਨੀ ਹਰਵਿੰਦਰ ਸਿੰਘ, ਗਿਆਨੀ ਸੁਰਜੀਤ ਸਿੰਘ ਵੀ ਸ਼ਾਮਲ ਸਨ।

Previous articleਸਰਕਾਰ ਨੇ ਦਿੱਤੀ ਵੱਡੀ ਰਾਹਤ, ਇੱਥੇ ਪੰਜ ਸਾਲ ‘ਚ ਕਮਾ ਸਕੋਗੇ 4 ਲੱਖ ਵਿਆਜ
Next articleਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ 11 ਵਿਦਾਇਗੀ ਪਾਰਟੀਆਂ