ਭਗਵਾਨ ਰਾਮ ਲੱਲਾ ਦੇ ਵਕੀਲ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਯੁੱਧਿਆ ਵਿੱਚ ਢਾਹੀ ਗਈ ਬਾਬਰੀ ਮਸਜਿਦ ਹੇਠਾਂ ‘ਵਿਸ਼ਾਲ ਢਾਂਚਾ’ ਹੋਣ ਦਾ ‘ਸਬੂਤ ਸ਼ੱਕ ਤੋਂ ਪਰ੍ਹੇ ਹੈ’ ਤੇ ਇਥੇ ਕੀਤੀ ਗਈ ਖੁਦਾਈ ਤੋਂ ਪਤਾ ਚੱਲਦਾ ਹੈ ਕਿ ਇਥੇ ਮੰਦਿਰ ਸੀ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੂੰ ਸੀਨੀਅਰ ਐਡਵੋਕੇਟ ਸੀਐੱਸ ਵੈਦਿਆਨਾਥਨ ਨੇ ਦੱਸਿਆ ਕਿ ਮੁਸਲਿਮ ਧਿਰ ਦਾ ਵਿਵਾਦਤ ਢਾਂਚੇ ਹੇਠਾਂ ਈਦਗਾਹ ਦੀ ਕੰਧ ਜਾਂ ਇਸਲਾਮਿਕ ਢਾਂਚਾ ਹੋਣ ਬਾਰੇ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਦਲੀਲ ਦਿੰਦਿਆਂ ਕਿਹਾ , ‘‘ ਪਹਿਲਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਥੇ ਕੋਈ ਢਾਂਚਾ ਨਹੀਂ ਸੀ, ਮਗਰੋਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸਲਾਮਿਕ ਢਾਂਚਾ ਜਾਂ ਈਦਗਾਹ ਦੀ ਕੰਧ ਹੈ। ਸਾਡਾ ਕਹਿਣਾ ਹੈ ਕਿ ਇਹ ਮੰਦਿਰ ਸੀ, ਜਿਸ ਨੂੰ ਢਾਹ ਦਿੱਤਾ ਗਿਆ ਸੀ, ਜਿਸ ਦਾ ਖੁਦਾਈ ਵਿੱਚ ਮਿਲੇ ਥਮਲੇ ਦੇ ਆਧਾਰ ਤੋਂ ਵੀ ਪਤਾ ਚੱਲਦਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਹੇਠਾਂ ਮਿਲੇ ਢਾਂਚੇ ਦਾ ਸਬੂਤ ਸ਼ੱਕ ਤੋਂ ਪਰ੍ਹੇ ਹੈ। ’’
ਮੁਸਲਿਮ ਧਿਰਾਂ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਰਾਜੀਵ ਧਵਨ ਨੇ ਕਿਹਾ ਕਿ ਭਾਰਤੀ ਪੁਰਾਤਤਵ ਵਿਭਾਗ ਦੀ ਰਿਪੋਰਟ ਅਨੁਸਾਰ ਮੰਦਰ ਢਾਹੇ ਜਾਣ ਦੇ ਠੋਸ ਸਬੂਤ ਨਹੀਂ ਹਨ, ਜਿਸ ਤੋਂ ਕਿਸੇ ਨਤੀਜੇ ’ਤੇ ਪੁੱਜਿਆ ਜਾ ਸਕੇ।
INDIA ਬਾਬਰੀ ਮਸਜਿਦ ਹੇਠਾਂ ਵੱਡੇ ਢਾਂਚੇ ਦੀ ਮੌਜੂਦਗੀ ਦਾ ਸਬੂਤ ਸ਼ੱਕ ਤੋਂ ਪਰ੍ਹੇ