(ਸਮਾਜ ਵੀਕਲੀ)
ਬਾਪੂ ਬੁੱਢਾ ਹੋ ਗਿਆ,
ਕਰਦਾ ਕਮਾਈਆਂ ਨੂੰ।
ਕਦੇ ਨਾ ਰਾਮ ਆਇਆ,
ਪਾਟੀਆਂ ਬਿਆਈਆ ਨੂੰ।
ਸਾਹਾਂ ਦੇ ਕਰਜ਼ੇ ਦਾ,
ਵਿਆਜ਼ ਨਾ ਮੁੜਿਆ।
ਪਾਉਣੀ ਸੀ ਸੁਵਾਤ,
ਇੱਕ ਪੈਸਾ ਵੀ ਨੀ ਜੁੜਿਆ।
ਪਹਿ ਪਾਟਣ ਤੋਂ ਸ਼ਾਮ,
ਖੇਤਾਂ ਚ ਗੁਜ਼ਾਰਦਾ।
ਫੇਰ ਕਿਵੇਂ ਰਵੇ ਚੇਤਾ ,
ਬਾਪੂ ਨੂੰ ਘਰ ਬਾਰ ਦਾ।
ਭੈਣਾਂ ਨੂੰ ਵਿਆਹਿਆ,
ਹੁਣ ਧੀਆਂ ਮੁਟਿਆਰਾਂ ਨੇ।
ਪੈਸਿਆਂ ਨੂੰ ਜੁਆਬ ਕੱਲ,
ਦਿੱਤਾ ਸ਼ਾਹੂਕਾਰਾਂ ਨੇ।
ਗ਼ਰੀਬੀ ਦਿਆ ਪੁੜਾਂ ਵਿੱਚ,
ਕਾਮਾ ਰੋਜ਼ ਪਿਸਦਾ।
ਆਖਰ ਨੂੰ ਇੱਕ ਰਸਤਾ,
ਖੁਦਕੁਸ਼ੀ ਵਾਲਾ ਦਿਸਦਾ।
ਹਰਪ੍ਰੀਤ, ਢੋਈ ਕਿਤੇ,
ਮਿਲੇ ਨਾ ਵਿਚਾਰੇ ਨੂੰ।
ਉਡੀਕ ਦਾ ਹੀ ਮਰ ਗਿਆ,
ਸਰਕਾਰਾਂ ਦੇ ਲਾਏ ਲਾਰੇ ਨੂੰ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417