ਬਾਪੂ

(ਸਮਾਜ ਵੀਕਲੀ)

ਫਿਕਰਾਂ ਚ ਸਾਰੀ ਰਾਤ ਬਾਪੂ
ਪਾਸੇ ਪਰਤਦਾ ਰਹਿੰਦਾ ਏ
ਸਵੇਰੇ ਗੁਰਦੁਆਰੇ ਚ ਪਾਠੀ ਸਿੰਘ ਦੇ ਬੋਲਣ ਨਾਲ ਉਠ ਪੈਦਾ, ਮੂੰਹ ਹੱਥ ਧੋ ਕੇ  ਨਿਰਣੇ ਕਾਲਜੇ ਹੀ ਲੰਬੜਦਾਰਾਂ
ਦੇ ਘਰ ਵੱਲ ਨੂੰ ਤੁਰ ਪੈਦਾ,
ਮੱਝਾ ਤੇ ਗਾਵਾ ਨੂੰ ਪੱਠੇ ਪਾ
ਜੱਗ ਦੇ ਵਿੱਚ  ਚਾਹ ਪਵਾ
ਲੰਬੜਦਾਰ ਦੇ ਮੰਜੇ ਕੋਲ ਦਾਤੀ ਫਰੇ ਪੱਖੇ ਕੋਲ ਬੈਠ ਚਾਹ ਪੀ ਲੈਦਾ,
ਲੰਬੜਦਾਰਾਂ ਦੇ ਪਰਿਵਾਰ ਦੇ ਕੰਮ ਕਰਦਾ,
ਖੇਤਾ ਦੇ ਵਿੱਚ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਹੁੰਦਾ,
ਘਰ ਦੇ ਵਿੱਚ 4ਧੀਆਂ  ਮੁਟਿਆਰਾਂ ਦਾ  ਫਿਕਰ ਤੇ ਇੱਕ ਬੇਰੁਜਗਾਰ ਪੁੱਤ ਦਾ ਫਿਕਰ ,
ਸਾਫੇ ਦੇ ਇੱਕ  ਲੜ ਨਾਲ ਬੰਨੀ ਰੱਖਦਾ,
ਆਥਣੇ ਘਰ ਆਉਣ ਲੱਗੇ ਨੂੰ,
ਲੰਬੜਦਾਰਨੀ ਕੌਲੇ ਦੇ ਵਿੱਚ ਦਾਲ ਤੇ 8ਰੋਟੀਆਂ ਪੌਣੇ ਦੇ ਵਿੱਚ ਬੰਨ ਕੇ ਫੜਾ ਦਿੰਦੀ
ਤੇ ਰੋਟੀ ਘਰ ਲਿਆਉਦਾ ,
ਥੱਕਿਆ ਟੁੱਟਿਆ ਹੋਇਆ ਕੰਮ ਤੋ ਘਰ ਪਰਤਦਾ ਹੈ,
ਕਬੀਲਦਾਰੀ ਤੇ ਫਿਕਰਾਂ ਦੇ ਝੰਬਿਆ ਬਾਪੂ 1.2ਰੋਟੀਆ ਖਾ ਕੇ ਸੌ ਜਾਦੇ,
ਉਝ ਅਕਸਰ ਸਾਰੀ ਰਾਤ
ਪਾਸੇ ਪਰਤਦਾ ,
ਦਿਨ ਤੇ ਰਾਤ ਸੋਚਾ ਦੇ ਵਿੱਚ ਹੀ ਲੰਘਾ ਦਿੰਦਾ ਹੈ  ,
ਸ਼ੇਰੋਂ ਵਾਲਾ ਪਿਰਤੀ ਜਾਣਦਾ ਏ ਕਿਵੇਂ ਤੈਅ ਕੀਤਾ ਜਿੰਮੇਵਾਰੀਆਂ ਦਾ ਰੂਟ
ਬਾਪੂ ਤੈਨੂੰ ਤੇਰੇ ਪੁੱਤ ਦਾ ਦਿਲੋ ਆ ਸਲੂਟ
(ਪਿਰਤੀ ਸ਼ੇਰੋ ) ਪਿੰਡ ਤੇ ਡਾਕ ਸ਼ੇਰੋਂ
ਜਿਲਾ ਸੰਗਰੂਰ 
ਮੋ 98144 07343
Previous articleQuite hurt with the kind of words used against me: Sachin Pilot
Next articleJ&K cops to match DNA of 3 suspected militants killed in encounter with missing men