ਬਾਦਲ, ਕੈਪਟਨ ਮੋਦੀ ਤਿੰਨੇ, ………

ਸਰੂਪ ਸਿੰਘ ਮੰਡੇਰ

(ਸਮਾਜ ਵੀਕਲੀ)

ਦੋਹਿਰਾ
ਦਰਦੀ ਹਨ ਜੋ ਦੇਸ਼ ਦੇ, ਉਹ ਹਨ ਧਰਮੀ ਲੋਕ।
ਜਿਹੜੇ ਲੁੱਟਦੇ ਦੇਸ਼ ਨੂੰ, ਬਣੇ ਉਹ ਟੁੱਕੜ ਬੋਚ।

ਮੋਦੀ ਕੈਪਟਨ, ਬਾਦਲ ਰਲਕੇ ਕਰਦੇ ਹੈਨ ਘੁਟਾਲ਼ੇ।
ਬਗਲੇ ਵਾਂਗ ਸਮਾਧੀ ਦਿਸੇ, ਵਿਚੋਂ ਸੱਪ ਨੇ ਕਾਲ਼ੇ।
ਅੰਦਰੋਂ ਹੋਰ ਵਖਾਵੇ, ਵਖਰੇ ਬਹੁਤ ਡਰਾਮੇਂ ਕਰਦੇ।
ਬਾਦਲ, ਕੈਪਟਨ ਮੋਦੀ ਤਿੰਨੇ, ਦੁਸ਼ਮਣ ਬਣਗੇ ਘਰ ਦੇ।

ਗੁਜਰਾਤ ਵਿਚ ਮਰਵਾ ਲੋਕਾਂ ਨੂੰ, ਬਾਜ ਨਹੀਂ ਇਹ ਆਇਆ।
ਕਸ਼ਮੀਰ ਵਿਚ ਵੀ ਜਾ ਏਸ ਨੇ, ਹੱਲਾ ਸੀ ਕਰਵਾਇਆ।
ਨਜ਼ਰ ਚੁਫੇਰੇ ਮਾਰ ਪੰਜਾਬੀ, ਯਾਦ ਚੌਰਾਸੀ ਕਰਦੇ।
ਬਾਦਲ, ਕੈਪਟਨ ਮੋਦੀ ਤਿੰਨੇ ਦੁਸ਼ਮਣ ਬਣਗੇ ਘਰ ਦੇ।

ਮੋਦੀ ਹੱਥ ਨਕੇਲ ਇਨ੍ਹਾਂ ਦੀ, ਹਿਲ ਨਹੀਂ ਭੋਰਾ ਸਕਦੇ।
ਖੁੰਢੀ ਆਰੀ ਫੜੀ ਪਾਪੀਆਂ, ਗਲ਼ ਪਰਜਾ ਦੇ ਕਟਦੇ।
ਕਰਨੀ ਚਾਹੁੰਦੇ ਖਤਮ ਪੰਜਾਬੀ, ਕਾਨੂੰਨ ਨਵੇਂ ਨਿੱਤ ਘੜਦੇ।
ਬਾਦਲ ਕੈਪਨ ਮੋਦੀ ਤਿੰਨੇ ਦੁਸ਼ਮਣ ਬਣਗੇ ਘਰ ਦੇ।

ਧਾਅ ਪਰਜਾ ਦੀ ਨਿਕਲੀ ਉਦੋਂ, ਜਦ ਕਨੂੰਨ ਬਣਾਇਆ।
ਸ਼ੇਰਾਂ ਦੇ ਘੁਰਨੇ ਹੱਥ ਮੋਦੀ ਨੇ, ਗਿੱਦੜ ਸਮਝ ਕੇ ਪਾਇਆ।
ਜਿਹੜੇ ਹੈ ਪਰਜਾ ਦੇ ਰਾਖੇ, ਸਿਰ ਨਜ਼ਰਾਨੇ ਧਰਦੇ।
ਬਾਦਲ ਕੈਪਟਨ ਮੋਦੀ ਤਿੰਨੇ ਦੁਸ਼ਮਣ ਬਣਗੇ ਘਰ ਦੇ।

ਸੈਂਟਰ ਦੀ ਸੋਚ ਚਿਰਾਂ ਤੋਂ, ਪੰਜਾਬ ਨਿਸ਼ਾਨ ਮਿਟਉਣਾ।
ਇਕ ਮੁੱਠ ਹੋ ਕੇ ਬੱਬਰ ਸ਼ੇਰਾਂ, ਹੈ ਸੈਂਟਰ ਨੂੰ ਢਾਉਣਾ।
ਬੀਰ ਪੰਜਾਬੀ ਹੱਕਾਂ ਖਾਤਰ, ਸੀਸ ਤਲੀ ਤੇ ਧਰਦੇ।
ਬਾਦਲ ਕੈਪਟਨ ਮੋਦੀ ਤਿੰਨੇ ਦੁਸ਼ਮਣ ਬਣਗੇ ਘਰ ਦੇ।

ਖੁਦੀ ਖੁਦਾ ਦਾ ਵੈਰ ਭਰਾਵੋਂ,ਕਹਿਣ ਸਿਆਣੇ ਭਾਈ।
ਅੱਗ ਖਲਵਾੜੇ ਲਾ ਮੋਦੀ ਨੇ, ਅੱਤ ਬੁਰੀ ਹੈ ਚਾਹੀ।
ਨਸ਼ਿਆਂ ਵਿਚ ਪੰਜਾਬ ਰੋੜਿਆ, ਲੋਕ ਹਜ਼ਾਰਾਂ ਮਰਦੇ।
ਬਾਦਲ ਕੈਪਟਨ ਮੋਦੀ ਤਿੰਨੇ ਦੁਸ਼ਮਣ ਬਣਗੇ ਘਰ ਦੇ।

ਸਿਮਰਨ ਕੌਰ ਅਸਤੀਫ਼ਾ ਦੇ ਕੇ, ਭੱਜ ਸੈਂਟਰ ‘ਚੋਂ ਆਈ।
ਤਾਕਤ ਹੁੰਦਿਆਂ ਬੋਲੀ ਨਾਹੀਂ, ਹੁਣ ਉਹ ਕਰੇ ਭਕਾਈ।
ਇਨ੍ਹਾਂ ਦੀ ਚਤਰਾਈ ਵੇਖ ਕੇ, ਲੋਕ ਵਥੇਰੇ ਪੜ੍ਹਗੇ।
ਬਾਦਲ ਕੈਪਟਨ ਮੋਦੀ ਤਿੰਨੇ ਦੁਸ਼ਮਣ ਬਣਗੇ ਘਰ ਦੇ।

ਇਕ ਜੁਟ ਹੋ ਕੇ ਚਲਪੇ ਲੋਕੀ, ਅੱਗ ਜਿਓਂ ਜ਼ੰਗਲ ਭੜਕੀ।
ਸਬਕ ਸਿਖਾਉਣ ਮੋਦੀ ਨੂੰ ਚੱਲੇ, ਲੈ ਏਕੇ ਦੀ ਸ਼ਕਤੀ।
ਸਰੂਪ ਮੰਡੇਰਾ ਲੋਕ ਜੜੇਵੇ, ਨਹੀਂ ਮੋਦੀ ਨੂੰ ਛੱਡਦੇ।
ਬਾਦਲ ਕੈਪਟਨ ਮੋਦੀ ਤਿੰਨੇ ਦੁਸ਼ਮਣ ਬਣਗੇ ਘਰ ਦੇ।

– ਸਰੂਪ ਸਿੰਘ ਮੰਡੇਰ

Previous articleFrance reports slowdown in new Covid-19 cases
Next article3 minor Dalit sisters injured in acid attack in UP’s Gonda