(ਸਮਾਜ ਵੀਕਲੀ)
ਅੱਜ ਜੰਗਲ ਦੇ ਵਿੱਚ ਸੰਨਾਟਾ ਛਾਇਆ ਹੋਇਆ ਸੀ। ਹਰ ਜੀਵ – ਜੰਤੂ ਤੇ ਪੰਛੀ ਦੁਬਕ ਕੇ ਬੈਠਿਆ ਸੀ ; ਕਿਉਂਕਿ ਅੱਜ ਫੇਰ ਖੂੰਖਾਰ ਬਾਘ ਨੇ ਇੱਕ ਹਿਰਨ ਨੂੰ ਮਾਰ ਕੇ ਖਾ ਲਿਆ ਸੀ। ਕੋਈ ਵੀ ਜਾਨਵਰ ਪੰਛੀ ਕੁਝ ਨਹੀਂ ਕਰ ਪਾ ਰਿਹਾ ਸੀ। ਬਾਘ ਤੋਂ ਸਭ ਡਰਦੇ ਜੋ ਸਨ। ਇੱਕ ਦਿਨ ਉਸ ਜੰਗਲ ਵਿੱਚ ਇੱਕ ਸ਼ਿਕਾਰੀ ਆ ਗਿਆ। ਉਸ ਨੇ ਬਾਘ ਦਾ ਸ਼ਿਕਾਰ ਕਰਨਾ ਚਾਹਿਆ , ਪਰ ਬਾਘ ਬਹੁਤ ਹੀ ਸ਼ਾਤਿਰ ਤੇ ਖੂੰਖਾਰ ਹੋਣ ਕਰਕੇ ਉਸ ਦੇ ਹੱਥ ਨਹੀਂ ਸੀ ਆ ਰਿਹਾ। ਆਖ਼ਿਰ ਸ਼ਿਕਾਰੀ ਨੇ ਉਸ ਨੂੰ ਧੋਖੇ ਨਾਲ ਆਪਣੇ ਜਾਲ ਵਿੱਚ ਫਸਾ ਲਿਆ। ਬਾਘ ਬਹੁਤ ਚਿਲਾਇਆ।
ਹੁਣ ਉਹ ਘਬਰਾ ਗਿਆ ਸੀ ਕਿ ਇਹ ਦੁਸ਼ਟ ਸ਼ਿਕਾਰੀ ਉਸ ਨੂੰ ਫੜ ਕੇ ਆਪਣੇ ਨਾਲ ਦੂਰ ਕਿਧਰੇ ਲੈ ਜਾਵੇਗਾ ਤੇ ਕੈਦ ਕਰਕੇ ਰੱਖ ਲਵੇਗਾ ਜਾਂ ਮਾਰ ਦੇਵੇਗਾ। ਬਾਘ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੋ ਰਿਹਾ ਸੀ। ਕੋਈ ਜਾਨਵਰ ਉਸ ਦੀ ਮਦਦ ਲਈ ਨਾ ਆਇਆ। ਅਚਾਨਕ ਇੱਕ ਚੂਹਾ ਉੱਧਰੋਂ ਲੰਘਿਆ। ਉਸ ਨੂੰ ਦੇਖ ਕੇ ਬਾਘ ਨੇ ਕਿਹਾ ਕਿ ਮੈਨੂੰ ਬਚਾ ਲਓ।ਮੈਂ ਕਿਸੇ ਜਾਨਵਰ ਤੇ ਪੰਛੀ ਨੂੰ ਹੁਣ ਤੰਗ – ਪ੍ਰੇਸ਼ਾਨ ਨਹੀਂ ਕਰਿਆ ਕਰਾਂਗਾ। ਚੂਹੇ ਨੇ ਜਾਲ ਕੱਟ ਦਿੱਤਾ। ਬਾਘ ਨੇ ਉਸ ਦਾ ਧੰਨਵਾਦ ਕੀਤਾ। ਹੁਣ ਬਾਘ ਨੇ ਕਿਸੇ ਨੂੰ ਕਦੇ ਵੀ ਤੰਗ ਨਹੀਂ ਸੀ ਕੀਤਾ।
ਸਿੱਖਿਆ : ਦੂਸਰਿਆਂ ਦਾ ਭਲਾ ਕਰੋ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly