ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੀ ਮਲੇਰੀਆ ਪਹਿਲਕਦਮੀ ਦੀ ਅਗਵਾਈ ਕਰਨ ਲਈ ਭਾਰਤੀ ਮੂਲ ਦੇ ਰਾਜ ਪੰਜਾਬੀ ਨੂੰ ਚੁਣਿਆ ਹੈ। ਰਾਸ਼ਟਰਪਤੀ ਦੀ ਪਹਿਲ ਮੁੱਖ ਤੌਰ ’ਤੇ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਲਈ ਹੈ। ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪੰਜਾਬੀ ਨੇ ਟਵਿੱਟਰ ‘ਤੇ ਲਿਖਿਆ,’ ‘ਖੁਸ਼ੀ ਦੀ ਗੱਲ ਹੈ ਕਿ ਜੋਅ ਬਾਇਡਨ ਨੇ ਮੈਨੂੰ ਰਾਸ਼ਟਰਪਤੀ ਦੇ “ਮਲੇਰੀਆ ਕੋਆਰਡੀਨੇਟਰ” ਵਜੋਂ ਨਿਯੁਕਤ ਕੀਤਾ ਹੈ। ਸੇਵਾ ਦਾ ਮੌਕਾ ਦੇਣ ਲਈ ਸ਼ੁਕਰੀਆ।”
ਲਾਇਬੇਰੀਆ ਵਿੱਚ ਜੰਮੇ ਪੰਜਾਬੀ ਅਤੇ ਉਸ ਦੇ ਪਰਿਵਾਰ ਨੇ 1990 ਵਿਆਂ ਵਿੱਚ ਘਰੇਲੂ ਯੁੱਧ ਦੌਰਾਨ ਦੇਸ਼ ਛੱਡ ਦਿੱਤਾ ਅਤੇ ਅਮਰੀਕਾ ਵਿੱਚ ਪਨਾਹ ਲਈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਸ ਲਈ ਨਿੱਜੀ ਮਹੱਤਵ ਰੱਖਦੀ ਹੈ। ਪੰਜਾਬੀ ਨੇ ਕਿਹਾ, “ਮੇਰੇ ਦਾਦਾ-ਦਾਦੀ ਅਤੇ ਮਾਪੇ ਭਾਰਤ ਰਹਿੰਦੇ ਹੋਏ ਮਲੇਰੀਆ ਤੋਂ ਪੀੜਤ ਸਨ। ਲਾਇਬੇਰੀਆ ਵਿਚ ਆਪਣੀ ਰਿਹਾਇਸ਼ ਦੇ ਦੌਰਾਨ ਮੈਂ ਮਲੇਰੀਆ ਕਾਰਨ ਬਿਮਾਰ ਹੋ ਗਿਆ ਸੀ।