ਬਗ਼ਦਾਦ: ਅਮਰੀਕੀ ਡਰੋਨ ਹਮਲੇ ’ਚ ਇਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਇਕ ਦਿਨ ਮਗਰੋਂ ਅੱਜ ਇਰਾਕ ਦੇ ਅਲ-ਬਲਾਦ ਹਵਾਈ ਬੇਸ ਤੇ ਉੱਚ ਸੁਰੱਖਿਆ ਵਾਲੀ ਗ੍ਰੀਨ ਜ਼ੋਨ, ਜਿੱਥੇ ਅਮਰੀਕੀ ਦੂਤਾਵਾਸ ਹੈ, ਉੱਤੇ ਦੋ ਵੱਖ ਵੱਖ ਹਮਲੇ ਕੀਤੇ ਗਏ। ਅਮਰੀਕੀ ਫੌਜਾਂ ਦੀ ਮੌਜੂਦਗੀ ਵਾਲੇ ਹਵਾਈ ਬੇਸ ਨੂੰ ਦੋ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ ਜਦੋਂਕਿ ਗ੍ਰੀਨ ਜ਼ੋਨ ’ਤੇ ਦੋ ਗੋਲੇ ਦਾਗੇ ਗਏ। ਸੁਰੱਖਿਆ ਸੂਤਰਾਂ ਨੇ ਕਿਹਾ ਕਿ ਬਗ਼ਦਾਦ ਦੇ ਉੱਤਰ ਵਿੱਚ ਅਲ-ਬਲਾਦ ਬੇਸ ’ਤੇ ਕਤਯੁਸ਼ਾ ਰਾਕੇਟਾਂ ਨਾਲ ਹਮਲਾ ਕੀਤਾ ਗਿਆ ਹੈ। ਇਰਾਨੀ ਜਰਨੈਲ ਸੁਲੇਮਾਨੀ ਦੀ ਮੌਤ ਮਗਰੋਂ ਅਮਰੀਕਾ ਨੇ ਇਰਾਕ ਵਿਚਲੇ ਆਪਣੇ ਮਿਸ਼ਨਾਂ ਤੇ ਫੌਜੀ ਅੱਡਿਆਂ ’ਤੇ ਤਿੱਖੀ ਜਵਾਬੀ ਕਾਰਵਾਈ ਦਾ ਖ਼ਦਸ਼ਾ ਜਤਾਇਆ ਸੀ।
World ਬ਼ਗਦਾਦ ’ਚ ਅਮਰੀਕੀ ਅੱਡੇ ’ਤੇ ਮਿਜ਼ਾਈਲਾਂ ਦਾਗੀਆਂ