ਬਹੁਰੰਗੇ ਲੀਡਰ

ਬਲਕਾਰ ਸਿੰਘ ਭਾਈ ਰੂਪਾ

(ਸਮਾਜ ਵੀਕਲੀ)

ਲੀਡਰ ਖੇਡ ਜਾਂਦੇ
ਲੋਕਾਂ ਦੀਆਂ ਜ਼ਮੀਰਾਂ ਨਾਲ
ਲੋਕ ਲੜਦੇ ਰਹੇ ,
ਕਿ ਪਾਰਟੀ ਮੇਰੀ ਹੈ ,
ਪਰ ਲੀਡਰ ਤਾਂ ਟਾਪੂਸੀ ਮਾਰ,
ਮਿੰਟਾਂ ਵਿੱਚ ਦੂਜੀ ਕੁਰਸੀ ਬੈਠ ਜਾਂਦੇ ਹਨ।
ਲੋਕ ਬੰਦ ਕਰ ਦਿੰਦੇ ਹਨ ,
ਪਾਰਟੀਆਂ ਪਿੱਛੇ
ਆਪਸੀ ਮਿਲਣਾ ,ਜੁਲਣਾ,
ਭਾਈਚਾਰਾ ਅਤੇ ਅਪਣੱਤ ,
ਪਰ ਇਹ ਜ਼ਾਲਮ ਲੀਡਰ
ਮਿੰਟਾਂ ਵਿੱਚ ਹੀ ਗਿਰਗਿਟ
ਵਾਂਗੂ ਰੰਗ ਬਦਲ ਜਾਂਦੇ ਹਨ।
ਲੋਕ ਪਾਉਂਦੇ ਹਨ
ਆਪਸੀ ਵੈਰ ,
ਪਾੜਦੇ ਸਿਰ ,
ਮੁਕਾ ਦਿੰਦੇ ਰਿਸ਼ਤੇ ਨਾਤੇ,
ਪਰ ਇਹ ਲੀਡਰ,
ਤਾਂ ਹਮੇਸ਼ਾ ਪਾਉਂਦੇ ਪਰਦਾ,
ਲੋਕਾਂ ਦੀ ਮੱਤ ਉੱਤੇ।
ਲੋਕ ਵੋਟ ਪਾ ਜਿਤਾਉਂਦੇ,
ਕਿ ਇਹ ਸਾਡੇ ਲੀਡਰ ਹਨ ,
ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ,
ਕਿ ਲੀਡਰ ਮਿੰਟਾਂ ਵਿੱਚ ਹੀ
ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ।
ਆਖਿਰ ਲੀਡਰ ਤਾਂ ,
“ਬਲਕਾਰ “ਲੋਕਾਂ ਦੇ ,
ਵਿਸ਼ਵਾਸ, ਜ਼ਮੀਰਾਂ,
ਭਾਈਚਾਰੇ ,ਸਭ ਕੁੱਝ ਵੇਚ ਜਾਂਦੇ ਹਨ।

ਬਲਕਾਰ ਸਿੰਘ “ਭਾਈ ਰੂਪਾ”
, ਰਾਮਪੁਰਾ ਫੂਲ ਬਠਿੰਡਾ
8727892570

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੇਰ ਗਰੁੱਪ ਦੇ ਮੁੱਖ ਸੇਵਾਦਾਰ ਮੰਗਲ ਸਿੰਘ ਦਾ ਦੇਹਾਂਤ, ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Next article*ਖੁਦਮੁਖਤਿਆਰੀਆਂ*