ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬਹੁਜਨ ਸਮਾਜ ਪਾਰਟੀ ਹਲਕਾ ਦਿੜ੍ਹਬਾ ਦੇ ਆਗੂਆਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਆਪਣੀਆਂ ਮੰਗਾ ਮਨਵਾਉਣ ਲਈ ਹੜਤਾਲ ਤੇ ਬੈਠੇ ਸਫ਼ਾਈ ਸੇਵਕਾਂ ਦੀ ਹਮਾਇਤ ਦਾ ਐਲਾਨ ਕਰਦਿਆਂ ਪਾਰਟੀ ਦੇ ਸਾਬਕਾ ਜਰਨਲ ਸਕੱਤਰ ਸ੍ਰ ਰਣ ਸਿੰਘ ਮਹਿਲਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣਾ ਇਹ ਸਾਬਤ ਕਰਦਾ ਹੈ ਕਾਂਗਰਸ ਸਰਕਾਰ ਵਿੱਚ ਗਰੀਬ ਵਰਗ ਦੇ ਲੋਕਾਂ ਲਈ ਕੋਈ ਥਾਂ ਨਹੀਂ , ਅਮੀਰਾਂ ਨੂੰ ਗੱਫੇ ਅਤੇ ਗਰੀਬਾਂ ਨੂੰ ਧੱਫੇ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਚ ਆਈਂ ਕੈਪਟਨ ਸਰਕਾਰ ਨੇ ਨੌਕਰੀਆਂ ਦੇਣ ਦੀ ਵਜਾਏ ਹਰ ਘਰ ਦਾ ਬੱਚਾ ਬੱਚਾ ਸੜਕਾਂ ਤੇ ਰੂਲਣ ਲਈ ਮਜਬੂਰ ਜ਼ਰੂਰ ਕਰ ਦਿੱਤਾ ਹੈ
ਜਿਸ ਕਰਕੇ ਅੱਜ ਪੰਜਾਬ ਵਿੱਚ ਹਾਹਾਕਾਰ ਮੱਚੀ ਪਈ ਹੈ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕੱਚੇ ਸਫ਼ਾਈ ਸੇਵਕਾਂ ਤੂਰੰਤ ਪੱਕੇ ਕੀਤੇ ਜਾਣ ,2004 ਤੋਂ ਬਾਅਦ ਭਾਰਤੀ ਕੀਤੇ ਮੁਲਾਜ਼ਮਾਂ ਨੂੰ ਰਿਟਾਇਰ ਹੋਣ ਤੇ ਪੈਨਸ਼ਨ ਸਕੀਮ ਦਿੱਤੀ ਜਾਵੇ, ਤਨਖਾਹ ਸਮੇਂ ਸਿਰ ਅਤੇ ਬੈਟ ਦਾ ਪ੍ਰਬੰਧ ਸਹੀ ਟਾਈਮ ਸਿਰ ਹੋਵੇ । ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਇੰਚਾਰਜ ਮਾਸਟਰ ਬੰਤਾ ਸਿੰਘ ਕੈਂਪੁਰ, ਸੀਨੀਅਰ ਆਗੂ ਸੁਖਦੇਵ ਸਿੰਘ ਕੌਹਰੀਆਂ, ਸਾਬਕਾ ਪ੍ਰਧਾਨ ਸ੍ਰ ਜੱਸਾ ਸਿੰਘ ਕੜਿਆਲ, ਅਤੇ ਦਿੜ੍ਹਬਾ ਸੈਕਟਰ ਦੇ ਪ੍ਰਧਾਨ ਸ੍ਰ ਰਾਣਾ ਸਿੰਘ ਦਿੜ੍ਹਬਾ ਆਦਿ ਆਗੂਆਂ ਨੇ ਸਫ਼ਾਈ ਸੇਵਕਾਂ ਨੂੰ ਉਨੀਂ ਦੇਰ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ।
ਇਸ ਸਮੇਂ ਧਰਨੇ ਦੀ ਅਗਵਾਈ ਕਰ ਰਹੇ ਪ੍ਰਧਾਨ ਜੰਟਾ ਸਿੰਘ ਮਾਨ, ਸਰਪ੍ਰਸਤ ਸ੍ਰ ਮਹਿੰਦਰ ਸਿੰਘ ਕੌਹਰੀਆਂ, ਖਜ਼ਾਨਚੀ ਹਾਕਮ ਸਿੰਘ ,ਮਿੱਠੂ ਸਿੰਘ ਸੈਕਟਰੀ , ਰਾਜ ਕੌਰ, ਕਰਮਜੀਤ ਕੌਰ, ਮਹਿੰਦਰ ਕੌਰ, ਅਮਰਜੀਤ ਕੌਰ, ਗੁਰਮੀਤ ਕੌਰ, ਦੇਵ ਸਿੰਘ, ਸ਼ਿੰਦਰ ਸਿੰਘ,ਰੋਹਨ ਸਿੰਘ, ਮਹਿੰਦਰ ਸਿੰਘ ਮੌੜ, ਬਲਵਿੰਦਰ ਸਿੰਘ, ਚੌਕੀਦਾਰ ਦਾਰਾ ਸਿੰਘ ,ਦੇਵ ਸਿੰਘ, ਧਰਵਿੰਦਰ ਸਿੰਘ ਜੀਵਨ ਕੁਮਾਰ ਅਤੇ ਸੇਵਕ ਸਿੰਘ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly