ਬਸਪਾ ਵਫਦ ਸ਼ਾਮਚੁਰਾਸੀ ਵਿਖੇ ਬਣ ਰਹੀਆਂ ਵੋਟਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮਿਲਿਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮਾਨਯੋਗ ਜ਼ਿਲ•ਾ ਇਲੈਕਸ਼ਨ ਅਫ਼ਸਰ ਕਮ ਡਿਪਟੀ ਕਮਿਸ਼ਨਰ ਹੁਸਿਆਰਪੁਰ ਨੂੰ ਸ਼ਾਮਚੁਰਾਸੀ ਤੋਂ ਬਸਪਾ ਵਫਦ ਜ਼ਿਲ•ਾ ਪ੍ਰਧਾਨ ਇੰਜ. ਮਹਿੰਦਰ ਸਿੰਘ ਸੰਧਰ ਦੀ ਅਗਵਾਈ ਹੇਠ ਸ਼ਾਮਚੁਰਾਸੀ ਵਿਖੇ ਵੋਟਾਂ ਬਣਾਉਣ, ਸੋਧ ਕਰਨ ਅਤੇ ਦੂਸਰੇ ਵਾਰਡਾਂ ਵਿਚ ਵੋਟਾਂ ਦੀ ਅਦਲਾ ਬਦਲੀ ਕਰਨ ਸਬੰਧੀ ਆਪਣੀ ਦਰਖਾਸਤ ਮੰਗ ਪੱਤਰ ਲੈ ਕੇ ਪੁੱਜਾ। ਇਸ ਵਿਚ ਵਫਦ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਰਾਹੀਂ ਦੱਸਿਆ ਕਿ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਚੋਣਾਂ ਸਬੰਧੀ ਜੋ ਵੋਟਾਂ ਦੀ ਸੋਧ, ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ, ਉਸ ਵਿਚ ਸੱਤਾਧਾਰੀ ਲੀਡਰ ਸਬੰਧਿਤ ਵਿਭਾਗ ਦੇ ਅਫ਼ਸਰਾਂ ਨਾਲ ਮਿਲ ਕੇ ਵੋਟਾਂ ਦੀ ਸੋਧ ਦੇ ਕੰਮ ਨੂੰ ਪੁਖਤਾ ਢੰਗ ਨਾਲ ਨਹੀਂ ਕਰਵਾ ਰਹੇ। ਵੋਟਰਾਂ ਦੀਆਂ ਵੋਟਾਂ ਜਾਣ ਬੁੱਝ ਕੇ ਆਪਣੇ ਫਾਇਦੇ ਲਈ ਹੋਰ ਵਾਰਡਾਂ ਵਿਚ ਅਦਲਾ ਬਦਲੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੰਗ ਪੱਤਰ ਵਿਚ ਰਜੇਸ਼ ਕੁਮਾਰ, ਸਰਬਜੀਤ, ਸੁਖਵਿੰਦਰ, ਮਨਜੀਤ ਕੌਰ, ਮੁਨੀ ਮਨਿੰਦਰ ਕੌਰ, ਬਿੱਲੂ ਨੇ ਜ਼ਿਲ•ਾ ਬਸਪਾ ਪ੍ਰਧਾਨ ਦੀ ਅਗਵਾਈ ਵਿਚ ਵੋਟਾਂ ਦੀ ਸੋਧ ਦਾ ਕੰਮ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਸਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ।

Previous articleਗਾਇਕਾ ਰਾਜ ਗੁਲਜ਼ਾਰ ‘ਫਤਿਹ ਮੋਰਚਾ’ ਗੀਤ ਨਾਲ ਕਰ ਰਹੀ ਅਵਾਜ਼ ਬੁਲੰਦ
Next articleWorld Music Conference 2020 Goes Global