ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮਿਸ਼ਨਰੀ ਗਾਇਕਾਂ, ਗੀਤਕਾਰਾਂ ਅਤੇ ਬੁਲਾਰਿਆਂ ਨੂੰ ਕੀਤਾ ਸੰਬੋਧਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਕੌਮ ਦੇ ਮਿਸ਼ਨਰੀ, ਬੁਲਾਰਿਆਂ, ਗੀਤਕਾਰਾਂ ਅਤੇ ਗਾਇਕਾਂ ਨੂੰ ਮੁੱਖ ਦਫ਼ਤਰ ਜਲੰਧਰ ਵਿਚ ਸੰਬੋਧਨ ਕੀਤਾ। ਜਿੰਨ੍ਹਾਂ ਨੇ ਇਸ ਮੌਕੇ ਹਾਜ਼ਰ ਗਾਇਕਾਂ, ਗੀਤਕਾਰਾਂ, ਪੇਸ਼ਕਾਰਾਂ ਅਤੇ ਹੋਰ ਬੁੱਧੀਜੀਵੀਆਂ ਨੂੰ ਬਹੁਜਨ ਸਮਾਜ ਪਾਰਟੀ ਦੀ ਲਾਮਬੰਦੀ ਅਤੇ ਮਜ਼ਬੂਤੀ ਲਈ 2022 ਦੇ ਆਉਣ ਵਾਲੀ ਚੋਣ ਪ੍ਰੀਕ੍ਰਿਆ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਧਰਮ, ਕੌਮ, ਮਜ਼ਹਬ ਦੇਸ਼ ਦੀ ਤਰੱਕੀ ਲਈ ਉਸ ਦੇ ਬੁਲਾਰੇ ਅਤੇ ਕਲਮਾਂ ਦੇ ਵਾਰਿਸ ਹੀ ਸਾਰਥਿਕ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਹਾਜ਼ਰੀਨ ਨੂੰ ਬਸਪਾ ਦੇ ਮਹਾਨ ਰਹਿਬਰਾਂ ਦੀ ਸੋਚ ਤੇ ਪਹਿਰਾ ਦੇਣ ਲਈ ਬਚਨਬੱਧ ਕੀਤਾ। ਸਟੇਜ ਦੀ ਕਾਰਵਾਈ ਗਾਇਕ ਰੂੁਪ ਲਾਲ ਧੀਰ ਨੇ ਨਿਭਾਈ।

ਇਸ ਮੌਕੇ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ, ਬੰਗੜ ਜਲੰਧਰ, ਪੰਛੀ ਡੱਲੇਵਾਲੀਆ, ਰਾਜ ਦਦਰਾਲ, ਬਲਵਿੰਦਰ ਬਿੱਟੂ, ਪ੍ਰੇਮ ਲਤਾ, ਕੁਲਦੀਪ ਚੁੰਬਰ, ਰੰਜਨਾ ਰੰਝਪਾਲ ਢਿੱਲੋਂ, ਵਿੱਕੀ ਬਹਾਦਰਕੇ, ਜੋਗਿੰਦਰ ਦੁਖੀਆ, ਮਨੀ ਮਾਲਵਾ, ਪ੍ਰੀਆ ਬੰਗਾ, ਮਲਕੀਤ ਬੰਬੇਲੀ, ਹਰਭਜਨ ਬੰਗੜ, ਹਰਮੇਸ਼ ਚੌਹਾਨ, ਰਿੱਕੀ ਮਨ, ਕਮਲ ਤੱਲ੍ਹਣ, ਅਸ਼ਵਨੀ ਚੌਹਾਨ, ਪੂਨਮ ਬਾਲਾ, ਰਾਣੀ ਅਰਮਾਨ, ਕਰਨੈਲ ਦਰਦੀ, ਜੋਗਿੰਦਰ ਦਰਦੀ, ਗੋਰਾ ਢੇਸੀ, ਸਤਪਾਲ ਸਾਹਲੋਂ, ਨਿਰਮਲ ਨਿੰਮਾ, ਰਣਬੀਰ ਰਾਣਾ, ਸੋਨੂੰ ਕਬੂਲਪੁਰ, ਮਾਹੀ ਰੰਧਾਵਾ ਸਮੇਤ ਵੱਡੀ ਗਿਣਤੀ ਵਿਚ ਸਮਾਜ ਦੇ ਮਿਸ਼ਨਰੀ ਬੁਲਾਰੇ ਅਤੇ ਬੁੱਧੀਜੀਵੀ ਹਾਜ਼ਰ ਸਨ। ਇਸ ਮੌਕੇ ਸਾਰੇ ਹੀ ਆਏ ਹੋਏ ਗਾਇਕਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕਰਕੇ ਸਮਾਜ ਦੀ ਸੇਵਾ ਕਰਨ ਲਈ ਪ੍ਰਤੀਬੱਧਤਾ ਲਈ।

Previous articleਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ
Next articleਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ