ਸ਼ਾਮਚੁਰਾਸੀ, 24 ਮਈ (ਚੁੰਬਰ)(ਸਮਾਜਵੀਕਲੀ)– ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਆਦਮਪੁਰ ਦੀ ਲੀਡਰਸ਼ਿਪ ਵਲੋਂ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ ਤਹਿਤ ਸਬ ਤਹਿਸੀਲਦਾਰ ਵਰਿੰਦਰ ਭਾਟੀਆ ਨੂੰ ਆਦਮਪੁਰ ਵਿਖੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਮੰਗ ਪੱਤਰ ਦਿੱਤਾ ਗਿਆ। ਇਸ ਵਿਚ ਕਿਹਾ ਗਿਆ ਕਿ ਕਰੋਨਾ ਮਹਾਮਾਰੀ ਦੀ ਰੋਕਥਾਮ ਤੇ ਪੰਜਾਬ ਸਰਕਾਰ ਹਰ ਤਰਾਂ ਫੇਲ ਹੋਈ। ਮਾਣਯੋਗ ਰਾਜਪਾਲ ਪੰਜਾਬ ਨੂੰ ਮਾੜੇ ਪ੍ਰਬੰਧਾਂ ਬਾਰੇ ਜਾਣੂ ਕਰਵਾਉਣ ਲਈ ਇਹ ਮੰਗ ਪੱਤਰ ਦਿੱਤਾ ਗਿਆ। ਉਕਤ ਮੰਗ ਪੱਤਰ ਹਲਕਾ ਪ੍ਰਧਾਨ ਸ਼੍ਰੀ ਲਲਿਤ ਅੰਬੇਡਕਰੀ ਦੀ ਅਗਵਾਈ ਹੇਠ ਦਿੱਤਾ ਗਿਆ। ਆਦਮਪੁਰ ਵਿਖੇ ਦਿੱਤੇ ਗਏ ਇਸ ਮੰਗ ਪੱਤਰ ਦੇਣ ਮੌਕੇ ਸੂਬਾ ਕਮੇਟੀ ਦੇ ਮੁੱਖ ਸਲਾਹਕਾਰ ਸੇਵਾ ਸਿੰਘ ਰੱਤੂ, ਮਦਨ ਮੱਦੀ ਜ਼ਿਲਾ ਸਕੱਤਰ, ਸਤਨਾਮ ਕਲਸੀ, ਹਰਜਿੰਦਰ ਬਿੱਲਾ, ਗੁਰਚਰਨ ਜਖਮੀ, ਸਾਜਨ ਜਨਾਗਲ, ਸੁਖਦੇਵ ਬੋਧ ਸਮੇਤ ਕਈ ਹੋਰ ਹਾਜ਼ਰ ਸਨ।