ਸ਼ਾਮਚੁਰਾਸੀ, (ਚੁੰਬਰ)– ਬਸਪਾ ਆਦਮਪੁਰ ਦੇ ਜਨਰਲ ਸਕੱਤਰ ਅਤੇ ਮੌਜੂਦਾ ਪੰਚਾਇਤ ਮੈਂਬਰ ਕਮਲਜੀਤ ਸਿੰਘ ਮਾਣਕੋ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਉਨਾਂ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਮਾਹਕੋ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਬਸਪਾ ਦੇ ਕਈ ਲੀਡਰਾਂ ਵਲੋਂ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਨੀਲਾ ਸਲਾਮ ਕੀਤਾ ਗਿਆ। ਕਮਲਜੀਤ ਸਿੰਘ ਮਾਣਕੋ ਬਹੁਤ ਹੀ ਮੇਹਨਤੀ ਅਤੇ ਇਮਾਨਦਾਰ ਨਿਧੱੜਕ ਆਗੂ ਸਨ, ਜੋ ਦਿਨ ਰਾਤ ਰਹਿਬਰਾਂ ਦੇ ਮਿਸ਼ਨ ਲਈ ਤਤਪਰ ਸਨ। ਉਹ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੁਸਾਇਟੀ ਮਾਣਕੋ, ਸ਼੍ਰੀ ਗੁਰੂ ਰਵਿਦਾਸ ਬਿਰਧ ਆਸ਼ਰਮ ਕੂਪੁਰ ਢੇਹਪੁਰ ਤੋਂ ਇਲਾਵਾ ਕਈ ਹੋਰ ਸਮਾਜਿਕ ਅਤੇ ਮਿਸ਼ਨਰੀ ਸੰਸਥਾਵਾਂ ਦੇ ਸਰਗਰਮ ਮੈਂਬਰ ਵੀ ਰਹੇ। ਉਨਾਂ ਨੇ ਲੰਮਾ ਸਮਾਂ ਇਕ ਨਾਮਵਰ ਅਖਵਾਰ ਵਿਚ ਵੀ ਆਪਣੀ ਡਿਊਟੀ ਬਤੌਰ ਏ ਮੁਲਾਜਮ ਦਿੱਤੀ।