ਕੋਇਟਾ ,ਸਮਾਜ ਵੀਕਲੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਚਮਨ ਕਸਬੇ ਨੇੜੇ ਸੜਕ ਕੰਢੇ ਕੀਤੇ ਗਏ ਬੰਬ ਧਮਾਕੇ ’ਚ ਛੇ ਜਣੇ ਮਾਰੇ ਗਏ ਹਨ। ਕਈ ਹੋਰ ਫੱਟੜ ਵੀ ਹੋਏ ਹਨ। ਪੁਲੀਸ ਮੁਤਾਬਕ ਬੰਬ ਇਕ ਵਾਹਨ ਨੇੜੇ ਫਟਿਆ। ਧਮਾਕਾ ਕਿਸ ਨੇ ਕਰਵਾਇਆ, ਇਸ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਸਥਾਨਕ ਸਿਆਸੀ ਆਗੂ ਅਬਦੁਲ ਕਾਦਿਰ ਫ਼ਲਸਤੀਨੀ ਲੋਕਾਂ ਦੇ ਹੱਕ ਵਿਚ ਇਕ ਰੈਲੀ ਵਿਚ ਹਿੱਸਾ ਲੈਣ ਜਾ ਰਿਹਾ ਸੀ। ਉਹ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ ਦਾ ਆਗੂ ਹੈ।
ਹਾਲੇ ਤੱਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਇਜ਼ਰਾਈਲ ਵਿਰੁੱਧ ਕਈ ਰੈਲੀਆਂ ਹੋਈਆਂ ਹਨ। ਪਾਕਿ ਉਨ੍ਹਾਂ ਮੁਲਕਾਂ ਵਿਚੋਂ ਇਕ ਹੈ ਜਿਨ੍ਹਾਂ ਦੇ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਨਹੀਂ ਹਨ। ਇਸ ਤੋਂ ਪਹਿਲਾਂ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਜ਼ਰਾਈਲ ਤੇ ‘ਹਮਾਸ’ ਦਰਮਿਆਨ ਹੋਈ ਗੋਲੀਬੰਦੀ ਦਾ ਸਵਾਗਤ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly