ਬਲੈਕ ਲਾਇਵਜ਼ ਮੈਟਰ

(ਸਮਾਜਵੀਕਲੀ)

ਅਮਰੀਕਾ ਵਿੱਚ ਜੌਰਜ਼ ਫਲੌਇਡ ਦੀ ਪੁਲੀਸ ਹੱਥੋਂ ਹੋਈ ਨਾਜਇਜ ਮੌਤ ਨੇ ਸੰਸਾਰ ਭਰ ਅੰਦਰ ਨਸਲ ਅਧਾਰਿਤ ਇਨਸਾਨੀ  ਨਾ-ਬਰਾਬਰੀ ਦੇ ਖ਼ਿਲਾਫ ਇਕ ਗੁੱਸੇ ਦੀ ਲਹਿਰ ਦੀ ਹਨੇਰੀ ਵਗਾ ਦਿੱਤੀ ਹੈ। ਭਾਂਵੇ ਓਪਰੀ ਨਜਰੇ ਵੇਖਿਆਂ ਇਹ ਗੁੱਸਾ ਜੌਰਜ ਫਲੌਇਡ ਦੀ ਮੌਤ ਦੇ ਖ਼ਿਲਾਫ ਹੀ ਜਾਪਦਾ ਹੋਵੇ ਪਰ ਅਸਲ ਵਿੱਚ ਸਦੀਆਂ ਤੋਂ ਨਸਲ ਦੇ ਆਧਾਰ ਤੇ ਰੰਗਦਾਰ ਲੋਕਾਂ (ਜਿਹਨਾਂ ਦੀ ਚਮੜੀ ਦਾ ਰੰਗ ਚਿੱਟਾ ਨਹੀਂ ਹੈ) ਨਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ ਕੀਤੇ ਜਾਂਦੇ ਵਿਤਕਰੇ ਅਤੇ ਕਤਲਾਂ ਦੇ ਖ਼ਿਲਾਫ ਉਸ ਰੋਹ ਦਾ ਮੁਜ਼ਾਹਰਾ ਹੈ ਜੋ ਨਿਤਾਪ੍ਰਤੀ ਉਹਨਾਂ ਨੂੰ ਭੋਗਣਾ ਪੈਂਦਾ ਹੈ। ਰੰਗਦਾਰ ਲੋਕਾਂ ਦੇ ਖ਼ਿਲਾਫ ਇਹ ਵਿਤਕਰਾ ਸਿਰਫ਼ ਅਮਰੀਕਾ ਵਿੱਚ ਹੀ ਨਹੀ ਹੈ ਪਰ ਉਹਨਾਂ ਸਾਰੇ “ਵਿਕਸਤ” ਦੇਸ਼ਾਂ ਵਿੱਚ ਵੀ ਹੁੰਦਾ ਹੈ ਜਿੱਥੇ ਕਿਧਰੇ ਵੀ ਇਹ ਲੋਕ ਵਸਦੇ ਹਨ। ਇਹ ਵਿਤਕਰਾ ਕਿਧਰੇ ਜ਼ਾਹਰਾ ਤੌਰ ਤੇ ਸਾਫ ਨਜ਼ਰੀਂ ਪੈਂਦਾ ਹੈ ਅਤੇ ਕਿਧਰੇ ਲੁਕਵੇਂ ਢੰਗ ਨਾਲ।

ਸਾਡੇ ਮੁਲਕਾਂ ਅੰਦਰ ਇਹ ਵਿਤਕਰਾ ਜਾਤੀ, ਧਰਮ, ਲਿੰਗ, ਅਪੰਗਤਾ, ਭਾਸ਼ਾ, ਖੇਤਰ ਆਦਿ ਤੇ ਅਧਾਰਿਤ ਕੀਤਾ ਜਾਂਦਾ ਹੈ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚਿੱਟੇ ਦਿਨ ਬੇਕਸੂਰ ਲੋਕਾਂ ਦੀ ਜਾਨ ਵੀ ਲੈ ਲਈ ਜਾਂਦੀ ਹੈ। ਅਜੇ ਕੱਲ ਦੀ ਹੀ ਖ਼ਬਰ ਹੈ ਕਿ ਇਕ 10-11 ਸਾਲ ਦੇ ਬੱਚੇ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਹ “ਨੀਵੀਂ” ਜਾਤੀ ਨਾਲ ਸੰਬੰਧ ਰੱਖਦਾ ਸੀ ਅਤੇ ਉਸਨੇ ਇਕ ਮੰਦਰ ਜਾਣ ਦੀ “ਗਲਤੀ” ਕੀਤੀ ਸੀ। ਇਹ ਵਰਤਾਰਾ ਜੋ ਮਨੁੱਖੀ ਅਧਿਕਾਰਾਂ ਦੀ ਮੂਲ ਭਾਵਨਾ ਦੇ ਵਿਰੁੱਧ ਜਾਂਦਾ ਹੈ ਅੱਜ ਇੱਕਵੀਂ ਸਦੀ ਵਿੱਚ ਹਰਗਿਜ਼ ਨਾ ਕਾਬਲੇ ਬਰਦਾਸ਼ਤ ਹੈ ਅਤੇ ਨਾ ਹੀ ਇਸਨੂੰ  ਮਿਲਣ ਵਾਲੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪੁਸ਼ਤ ਪਨਾਹੀ।

Asian Rationalist Society Britain (ਤਰਕਸ਼ੀਲ ਸੁਸਾਇਟੀ ਯੂ.ਕੇ.) ਇਕ ਮਨੁੱਖ ਦੇ ਦੂਸਰੇ ਮਨੁੱਖ ਨਾਲ ਨਸਲ, ਰੰਗ, ਜਾਤੀ, ਧਰਮ, ਭਾਸ਼ਾ ਆਦਿ ਅਧਾਰਿਤ ਹਰ ਪ੍ਰਕਾਰ ਦੇ ਵਿਤਕਰੇ ਦੀ ਘੋਰ ਨਿੰਦਾ ਕਰਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਕਿਸੇ ਵਿਤਕਰੇ ਦੀ ਕੋਈ ਤਰਕ ਆਧਾਰਿਤ ਤੁਕ ਨਹੀਂ ਬਣਦੀ ਹੈ। ਸੁਸਾਇਟੀ ਸਮਝਦੀ ਹੈ ਕਿ ਦੁਨੀਆਂ ਵਿੱਚ ਸਿਰਫ਼ ਅਤੇ ਸਿਰਫ਼ ਇਕ ਹੀ ਨਸਲ ਹੈ ਉਹ ਹੈ ਮਨੁੱਖੀ ਨਸਲ। ਹਾਂ ਇਹ ਸੰਭਵ ਹੈ ਕਿ ਕੋਈ ਮਨੁੱਖ ਗੋਰਾ, ਕਾਲਾ, ਭੂਰਾ, ਲੰਬਾ, ਮਧਰਾ, ਔਰਤ ਜਾਂ ਮਰਦ ਹੋਵੇ।

Asian Rationalist Society Britain (ਤਰਕਸ਼ੀਲ ਸੁਸਾਇਟੀ ਯੂ.ਕੇ.) ਸਮਝਦੀ ਹੈ ਕਿ ਹਰ ਇਨਸਾਨ ਦੀ ਜ਼ਿੰਦਗੀ ਅਹਿਮ ਅਤੇ ਸਨਮਾਨਯੋਗ ਹੈ। ਮਨੁੱਖੀ ਬਰਾਬਰੀ ਦੇ ਸਿਧਾਂਤ ਨੂੰ ਅਸਲ ਮਾਇਨਿਆਂ ਵਿੱਚ ਲਾਗੂ ਕਰਨ ਲਈ ਯੋਜਨਾਬੱਧ ਢੰਗ ਨਾਲ ਨਾ ਬਰਾਬਰੀ ਨੂੰ ਚਲਦਾ ਰੱਖਣ ਵਾਲੇ ਰਾਜਨੀਤਿਕ, ਸਿੱਖਿਅਕ, ਆਰਥਿਕ, ਧਾਰਮਿਕ ਅਤੇ ਸਮਾਜਿਕ ਢਾਂਚਿਆਂ ਵਿੱਚ ਤਬਦੀਲੀ ਅਤੀ ਜ਼ਰੂਰੀ ਹੈ।

Asian Rationalist Society Britain (ਤਰਕਸ਼ੀਲ ਸੁਸਾਇਟੀ ਯੂ.ਕੇ.) ਹਰ ਉਸ ਸਰਕਾਰ ਅਤੇ ਉਸਦੀਆਂ ਨੀਤੀਆਂ (ਜਿਵੇਂ ਕਿ ਸਰਕਾਰ ਦੀਆਂ ਨੀਤੀਆਂ ਜਾਂ ਸਰਕਾਰ ਨਾਲ ਅਸਹਿਮਤ ਹੋਣ ਬਾਰੇ ਬੋਲਣ ਦੀ ਆਜ਼ਾਦੀ ਨੂੰ ਦਬਾਉਣਾ, ਜਾਂ ਵਿਤਕਰੇ ਖ਼ਿਲਾਫ ਬੋਲਣ ਵਾਲਿਆਂ ਦੇ ਖ਼ਿਲਾਫ ਵਿਤਕਰੇ ਭਰਪੂਰ ਕਾਨੂੰਨੀ ਕਾਰਵਾਈਆਂ ਕਰਨਾ, ਸਮਾਜਿਕ ਕਾਰਕੁਨਾਂ ਨੂੰ ਜੇਲਾਂ ਵਿੱਚ ਡੱਕਣਾ ਆਦਿ) ਦਾ ਜ਼ੋਰਦਾਰ ਖੰਡਨ ਕਰਦੀ ਹੈ ਜਿਹੜੀਆਂ ਇਸ ਵਿਤਕਰੇ ਨੂੰ ਜਿਉਂ ਦਾ ਤਿਉਂ ਚਲਦਾ ਰੱਖਣ ਲਈ ਕਾਰਨ ਬਣਦੀਆਂ ਹਨ।

 

Previous articleUnderstanding of Self Reliance with Self Sufficiency in Bharat as India
Next articleBlack Lives Matter