ਲਾਸ ਏਂਜਲਸ (ਸਮਾਜ ਵੀਕਲੀ) : ਫ਼ਿਲਮ ‘ਬਲੈਕ ਪੈਂਥਰ’ ਵਿੱਚ ਸੁਪਰਹੀਰੋ ਅਤੇ ਫ਼ਿਲਮ ‘42’ ਵਿੱਚ ਬੇਸਬਾਲ ਖਿਡਾਰੀ ਜੈਕੀ ਰੌਬਿਨਸਨ ਦੀ ਨਿਭਾਈ ਭੂਮਿਕਾ ਲਈ ਮਕਬੂਲ ਹੋਏ ਅਮਰੀਕੀ ਅਦਾਕਾਰ ਚੈਡਵਿਕ ਬੋਸਮੈਨ ਦੀ ਪੇਟ ਦੇ ਕੈਂਸਰ ਕਾਰਨ ਮੌਤ ਹੋ ਗਈ। ਉਹ 43 ਸਾਲਾਂ ਦੇ ਸਨ। ਅਦਾਕਾਰ ਬੋਸਮੈਨ ਦੇ ਪਰਿਵਾਰ ਨੇ ਉਨ੍ਹਾਂ ਦੇ ਟਵਿਟਰ ਹੈਂਡਲ ’ਤੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2016 ਵਿੱਚ ਉਨ੍ਹਾਂ ਨੂੰ ਇਹ ਬਿਮਾਰੀ ਹੋਣ ਬਾਰੇ ਪਤਾ ਲੱਗਾ ਸੀ ਤੇ ਉਹ ਪਿਛਲੇ ਚਾਰ ਸਾਲਾਂ ਤੋਂ ਇਸ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਇੱਥੇ ਆਪਣੀ ਰਿਹਾਇਸ਼ ’ਤੇ ਆਖ਼ਰੀ ਸਾਹ ਲਏ। ਬੋਸਮੈਨ ਦੇ ਪਰਿਵਾਰ ਨੇ ਦੱਸਿਆ, ‘ਇੱਕ ਸੱਚੇ ਜੁਝਾਰੂ ਵਾਂਗ ਚੈਡਵਿਕ ਨੇ ਇਹ ਸਾਰਾ ਸੰਘਰਸ਼ ਲੜਿਆ ਤੇ ਲੋਕਾਂ ਲਈ ਕਈ ਫ਼ਿਲਮਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਹੈ।
HOME ‘ਬਲੈਕ ਪੈਂਥਰ’ ਸਟਾਰ ਚੈਡਵਿਕ ਬੋਸਮੈਨ ਦੀ ਮੌਤ