ਬਲਾਕ ਪੱਧਰੀ ਖੇਡਾਂ ਵਿੱਚ ਪ੍ਰਾਇਮਰੀ ਸਕੂਲ ਮਹਿਸਮਪੁਰ ਦੀ ਝੰਡੀ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬਲਾਕ ਪੱਧਰੀ ਖੇਡਾਂ ਜੋ ਕਿ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਬਾਠ ਕਲਾਂ ਵਿਖੇ ਸੰਪੰਨ ਹੋਈਆਂ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਹਿਸਮਪੁਰ, ਤੰਦਾਉਰਾ, ਮਹਿਤਪੁਰ ਲੜਕੀਆਂ ਅਤੇ ਇਸਮਾਈਲਪੁਰ ਦੀਆ ਟੀਮਾਂ ਨੇ ਸਾਂਝੇ ਰੂਪ ਵਿਚ ਲੜਕੀਆਂ ਅਤੇ ਲੜਕਿਆਂ ਦੇ ਮੈਚ ਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਤਹਿਸੀਲ ਪੱਧਰੀ ਖੇਡਾਂ ਲਈ ਕੁਆਲੀਫਾਈ ਕੀਤਾ ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਮਹਿਸਮਪੁਰ ਦੀ ਕਾਜਲ ਨੇ 100 ਮੀਟਰ ਦੌੜ ਅਤੇ 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ।ਇਸ ਮੌਕੇ ਕੋਚ ਅਤੇ ਇੰਚਾਰਜ ਦਿਲਬਾਗ ਸਿੰਘ ਅਤੇ ਕਪਿਲ ਕਵਾਤਰਾ ਤੋਂ ਇਲਾਵਾ ਸੁਖਦੇਵ ਸਿੰਘ , ਸੰਦੀਪ ਲਾਲ,ਸਤਿੰਦਰਜੀਤ ਸਿੰਘ ਅਤੇ ਰਛਪਾਲ ਸਿੰਘ ਆਦਿ ਹਾਜ਼ਰ ਸਨ

Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਮਿਸ਼ਨ ਹਰਿਆਵਲੀ 2022 ਦੇ ਤਹਿਤ ਲਗਾਏ ਗਏ ਪੌਦੇ l
Next articleਗਿਆਨਵਾਪੀ ਕੇਸ: ਮੁਸਲਿਮ ਧਿਰ ਦੀ ਅਪੀਲ ਖਾਰਜ, ਸੁਣਵਾਈ ਜਾਰੀ