ਬਲਵੀਰ ਬੈਂਸ ਨੂੰ ਸਦਮਾ, ਮਾਤਾ ਦਾ ਦੇਹਾਂਤ

ਵੈਨਕੂਵਰ (ਹਰਨੇਕ ਸਿੰਘ ਵਿਰਦੀ): ਬੈਂਸ ਪ੍ਰੋਡਕਸ਼ਨ ਕੈਨੇਡਾ ਦੇ ਮਾਲਕ ਅਤੇ ਉੱਘੇ ਕਬੱਡੀ ਪ੍ਰਮੋਟਰ ਬਲਵੀਰ ਬੈਂਸ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਬੀਤੇ ਦਿਨ ਉਹਨਾਂ ਦੇ ਮਾਤਾ ਜੀ ਕਿਸ਼ਨ ਕੌਰ ਇਸ ਫਾਨੀ ਸੰਸਾਰ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ। ਕਿਸ਼ਨ ਕੌਰ ਨਮਿਤ ਅੰਤਿਮ ਅਰਦਾਸ 28 ਅਪ੍ਰੈਲ ਦਿਨ ਐਤਵਾਰ ਸਰੀਂ ਕੈਨੇਡਾ ਵਿਖੇ ਹੋਵੇਗੀ। ਇਸ ਦੁੱਖ ਭਰੀ ਘੜੀ ਵਿਚ ਸਾਬਕਾ ਕੈਬਿਨਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ, ਹਲਕਾ ਇੰਚਾਰਜ ਬੰਗਾ ਸਤਵੀਰ ਪੱਲੀ ਝਿੱਕੀ, ਰਿਟਾ. ਆਈ. ਜੀ. ਸੁਰਿੰਦਰ ਸਿੰਘ ਸੋਢੀ, ਪ੍ਰਮੋਟਰ ਹਰਬੰਸ ਗਿੱਲ, ਪਰਮਜੀਤ ਲਾਖਾ, ਰਸ਼ਪਾਲ ਲਾਖਾ, ਹਰਨੇਕ ਵਿਰਦੀ, ਸੋਢੀ ਦਦਰਾਲ, ਜੱਸੀ ਬੰਗਾ, ਰਾਜ ਬੰਗਾ, ਸੱਖੀ ਬਾਠ, ਵਿਕਰਮ ਪਾਸੀ, ਜਸਬੀਰ ਗੁਣਾਚੌਰੀਆ, ਬਿੱਲ ਬਸਰਾ, ਕੁਲਵੰਤ ਸਿੰਘ ਕੈਨੇਡਾ, ਬਾਲ ਮੁਕੰਦ ਸਿੰਘ, ਦਲਬੀਰ ਜੱਲੋਵਾਲੀਆ,ਪ੍ਰਸਿੱਧ ਗੀਤਕਾਰ ਸੋਖੀ ਸੁੰਨੜ ਵਾਲਾ, ਬਲਵੀਰ ਹੀਰ, ਵਿਜੈ ਸਿਮਕ, ਅਜੈ ਰਾਣੀਪੁਰ ਅਤੇ ਭੋਟੂ ਸ਼ਾਹ ਰਿੰਪੀ ਗਰੇਵਾਲ, ਗਾਇਕ ਬੁੱਕਣ ਜੱਟ, ਕਸ਼ਮੀਰ ਫੁਰਤੀਲਾ, ਸੰਗੀਤ ਜਗਤ ਦੀਆਂ ਹੋਰ ਉੱਗੀਆਂ ਸ਼ਖਸੀਅਤਾਂ ਨੇ ਬਲਵੀਰ ਬੈਂਸ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਲਵੀਰ ਬੈਂਸ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ 604 825 2759 ਤੇ ਸੰਪਰਕ ਕਰੋ।

Previous articlePat McFadden, MP for Wolverhampton South East, has hailed as a “great success” the first lecture on Sikhi to be held in parliament.
Next articleStatement by PM Theresa May and Taoiseach Leo Varadkar: 26 April 2019