ਬਲਬੀਰ ਸਿੰਘ ਸੀਨੀਅਰ ਕਿਵੇਂ ਬਣੇ ਸੱਦੀ ਦੇ ਮਹਾਨ ਖਿਡਾਰੀ ? ਗੋਲ ਮਸ਼ੀਨ ਦਾ ਕਿਵੇਂ ਮਿਲਿਆ ਖ਼ਿਤਾਬ ? ਪੜੋ

1948,1952,1956 ਵਿੱਚ ਲਗਾਤਾਰ ਤਿੰਨ ਓਲੰਪਿਕ ਜਿੱਤੇ

ਚੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ): 3 ਵਾਰ ਦੇ ਓਲੰਪੀਅਨ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ ਦੀ ਨਾ ਸਿਰਫ਼ ਭਾਰਤੀ ਹਾਕੀ ਨੂੰ ਬਲਕਿ ਪੂਰੀ ਦੁਨੀਆ ਦੀ ਹਾਕੀ ਨੂੰ ਇੰਨੀ ਵੱਡੀ ਦੇਣ ਹੈ ਕੀ ਉਨ੍ਹਾਂ ਦਾ ਨਾਂ  2012 ਵਿੱਚ ਲੰਡਨ ਓਲੰਪਿਕ ਦੌਰਾਨ 20 ਸਦੀ ਦੇ ਸਭ ਤੋਂ ਮਹਾਨ ਹਾਕੀ ਖਿਡਾਰੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ,96 ਸਾਲ ਦੀ ਉਮਰ ਤੱਕ ਵੀ ਹਾਕੀ ਨਾਲ ਉਨ੍ਹਾਂ ਦਾ ਲਗਾਓ ਘੱਟ ਨਹੀਂ ਸੀ।
ਓਲੰਪਿਕ ਵਿੱਚ ਗੋਲ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਬਲਬੀਰ ਸਿੰਘ ਸੀਨੀਅਰ ਹੁਣ ਵੀ ਭਾਰਤੀ ਹਾਕੀ ਖਿਡਾਰੀਆਂ ਨੂੰ ਆਪਣੇ ਗੋਲ ਕਰਨ ਦੀ ਤਕਨੀਕ ਨਾਲ ਪ੍ਰੇਰਿਤ ਕਰਦੇ ਨੇ, ਬਲਬੀਰ ਸਿੰਘ ਸੀਨੀਅਰ ਹਾਕੀ ਦੇ ਖਿਡਾਰੀਆਂ ਦੇ ਨਾ ਸਿਰਫ਼  20ਵੀਂ ਸੱਦੀ ਦੇ ਵੀ ਰੋਲ ਮਾਡਲ ਸਨ 21ਵੀਂ ਸੱਦੀ ਦੇ ਵੀ ਹਮੇਸ਼ਾ ਰਹਿਣਗੇ
ਬਲਬੀਰ ਸਿੰਘ ਸੀਨੀਅਰ ਦੇ ਨਾਂ ਸਨਮਾਨ
ਭਾਰਤ ਅਤੇ ਪੰਜਾਬ ਸਰਕਾਰ ਦੇ ਨਾਲ  ਕੌਮਾਂਤਰੀ ਪੱਧਰ ‘ਤੇ ਵੀ ਇਸ ਮਹਾਨ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, 1957 ਵਿੱਚ ਉਹ ਪਹਿਲੇ ਅਜਿਹੇ ਖਿਡਾਰੀ ਸਨ। ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਅਵਾਰਡ ਮਿਲਿਆ ਸੀ, 2019 ਵਿੱਚ ਇਸ ਮਹਾਨ ਖਿਡਾਰੀ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਨਿਵਾਜਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਹਸਪਤਾਲ ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਅਵਾਰਡ ਦੇਣ ਪਹੁੰਚੇ ਸਨ।
ਡੋਮਿਨਿਕਨ ਰਿਪਬਲਿਕ ਵੱਲੋਂ ਬਲਬੀਰ ਸਿੰਘ ਸੀਨੀਅਰ ਦੇ ਨਾਂ ਦੀ ਡਾਕ ਟਿਕਟ ਜਾਰੀ ਕੀਤੀ ਗਈ ਸੀ। 2006 ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਬੈੱਸਟ ਸਿੱਖ ਖਿਡਾਰੀ ਦਾ ਅਵਾਰਡ ਮਿਲਿਆ ਸੀ। 2012 ਲੰਦਨ ਓਲੰਪਿਕ ਵਿੱਚ ਉਨ੍ਹਾਂ ਦਾ ਨਾਂ ਸਦੀ ਦੇ ਬੈੱਸਟ ਖਿਡਾਰੀਆਂ ਵਿੱਚ ਚੁਣਿਆ ਗਿਆ ਸੀ। ਉਹ ਏਸ਼ੀਆ ਦੇ ਇਕੱਲੇ ਖਿਡਾਰੀ ਸਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ। 2015 ਵਿੱਚ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਬਲਬੀਰ ਸਿੰਘ ਨੂੰ ਨਿਵਾਜ਼ਿਆ ਗਿਆ ਸੀ।
ਕਿਵੇਂ ਬਣੇ ਬਲਬੀਰ ਸਿੰਘ ਸੀਨੀਅਰ ICON ਖਿਡਾਰੀ ?
ਬਲਬੀਰ ਸਿੰਘ ਸੀਨੀਅਰ ਨੇ ਭਾਰਤ ਵੱਲੋਂ ਤਿੰਨ ਓਲੰਪਿਕ ਟੂਰਨਾਮੈਂਟ ਖੇਡੇ,ਉਨ੍ਹਾਂ ਨੇ ਹਾਕੀ ਵਿੱਚ ਸ਼ੁਰੂਆਤ ਗੋਲ ਕੀਪਰ  ਦੇ ਤੌਰ ‘ਤੇ ਕੀਤੀ ਸੀ। ਪਰ ਬਾਅਦ ਵਿੱਚੋਂ ਉਨ੍ਹਾਂ ਨੇ ਟੀਮ ਇੰਡੀਆ ਦੀ ਫਾਰਵਰਡ ਲਾਈਨ ਦੀ ਕਮਾਨ ਇਸ ਕਦਰ ਸੰਭਾਲੀ ਕੀ ਵਿਰੋਧੀ ਟੀਮਾਂ ਦੇ ਪਸੀਨੇ ਛੁਡਾ ਦਿੱਤੇ। ਬਲਬੀਰ ਸਿੰਘ ਨੇ ਗੋਲ ਕਰਨ ਦੇ ਕਈ ਵਰਲਡ ਰਿਕਾਰਡ ਆਪਣੇ ਨਾ ਕੀਤੇ ਜੋ ਹੁਣ ਤੱਕ ਨਹੀਂ ਟੁੱਟ ਸਕੇ ਨੇ।
1948 ਲੰਡਨ ਓਲੰਪਿਕ,1952 ਹੈਲਸਿੰਕੀ ਓਲੰਪਿਕ,1956 ਦਾ ਮੈਲਬਾਰਨ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਹੈਟ੍ਰਿਕ ਬਣਾਈ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਲਗਾਤਾਰ ਇਹ ਤਿੰਨ ਤਗਮੇ ਸਨ, ਇਸ ਤੋਂ ਪਹਿਲਾਂ ਹਾਕੀ ਦੇ ਜਾਦੂਗਰ ਰਹੇ ਮੇਜਰ ਧਿਆਨ ਚੰਦ ਨੇ  1928,1932,1936 ਵਿੱਚ ਲਗਾਤਾਰ ਤਿੰਨ ਸੋਨ ਤਗਮੇ ਹਾਸਲ ਕੀਤੇ ਸਨ। ਬਲਬੀਰ ਸਿੰਘ ਦਾ ਜਨਮ 10 ਅਕਤੂਬਰ 1924 ਨੂੰ ਫਿਲੌਰ ਵਿੱਚ ਹੋਇਆ ਸੀ।
ਬਲਬੀਰ ਸਿੰਘ ਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਵੀ ਦਾਖ਼ਲਾ ਲਿਆ ਸੀ।  ਹਾਕੀ ਦੀ ਖੇਡ ਕਰਕੇ ਉਨ੍ਹਾਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ। ਖ਼ਾਲਸਾ ਕਾਲਜ ਵੱਲੋਂ ਖੇਡਦਿਆਂ ਬਲਬੀਰ ਸਿੰਘ ਨੂੰ ਕਦੇ ਵੀ ਕਪਤਾਨੀ ਦਾ ਮੌਕਾ ਨਹੀਂ ਮਿਲਿਆ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈਕੇ ਭਾਰਤੀ ਟੀਮ ਤੱਕ ਦੀ ਉਨ੍ਹਾਂ ਨੂੰ ਕਪਤਾਨੀ ਕਰਨ ਦਾ ਮੌਕਾ ਜ਼ਰੂਰ ਮਿਲਿਆ।
ਬਲਬੀਰ ਸਿੰਘ ਸੀਨੀਅਰ ਦੀ ਕਪਤਾਨ ਵਿੱਚ ਪੰਜਾਬ ਨੇ ਨੈਸ਼ਨਲ ਚੈਂਪੀਅਨਸ਼ਿਪ ਤਿੰਨ ਵਾਰ ਜਿੱਤ ਕੇ ਹੈਟ੍ਰਿਕ ਪੂਰੀ ਕੀਤੀ ਸੀ। ਉਨ੍ਹਾਂ ਦੀ ਕਪਤਾਨੀ ਵਿੱਚ ਸੂਬਾ 6 ਵਾਰ ਕੌਮੀ ਚੈਂਪੀਅਨ ਬਣਿਆ,ਬਲਬੀਰ ਸਿੰਘ ਸੀਨੀਅਰ ਪਹਿਲੀ ਵਾਰ ਭਾਰਤ ਵੱਲੋਂ 1947 ਵਿੱਚ  ਸ੍ਰੀਲੰਕਾ ਦੇ ਦੌਰੇ ‘ਤੇ ਗਏ ਸਨ।
ਬਲਬੀਰ ਸਿੰਘ ਸੀਨੀਅਰ ਕਿਵੇਂ ਬਣੇ ਗੋਲ ਮਸ਼ੀਨ ?
ਬਲਬੀਰ ਸਿੰਘ ਸੀਨੀਅਰ ਦੇ ਨਾਂ ਤੇ ਹਾਕੀ ਵਿੱਚ ਕਈ ਰਿਕਾਰਡ ਨੇ,1948 ਵਿੱਚ ਲੰਦਨ ਓਲੰਪਿਕ ਦੌਰਾਨ ਬਲਬੀਰ ਸਿੰਘ ਨੇ ਅਰਜਨਟੀਨਾ ਦੇ ਖ਼ਿਲਾਫ਼ ਪਹਿਲੇ ਮੈਚ ਵਿੱਚ ਹੈਟ੍ਰਿਕ ਦੇ ਨਾਲ 6 ਗੋਲ ਕੀਤੇ ਭਾਰਤ ਨੇ ਇਹ ਮੈਚ 9-1 ਦੇ ਫ਼ਰਕ ਨਾਲ ਜਿੱਤਿਆ ਸੀ। ਅਜ਼ਾਦੀ ਤੋਂ ਬਾਅਦ ਭਾਰਤ ਦਾ ਇਹ ਪਹਿਲਾਂ ਓਲੰਪਿਕ ਸੀ।
ਫਾਈਨਲ ਵਿੱਚ ਭਾਰਤ ਨੇ ਬ੍ਰਿਟੇਨ ਨੂੰ 4-0 ਨਾਲ ਹਰਾਇਆ ਸੀ ਜਿਸ ਵਿੱਚੋਂ 2 ਗੋਲ ਬਲਬੀਰ ਸਿੰਘ ਸੀਨੀਅਰ ਨੇ ਕੀਤੇ ਸਨ। ਹੈਲਸਿੰਕੀ   ਓਲੰਪਿਕ 1952 ਵਿੱਚ ਬਲਬੀਰ ਸਿੰਘ ਸੀਨੀਅਰ ਨੇ ਸੈਮੀਫਾਈਨਲ ਵਿੱਚ ਤਿੰਨ ਗੋਲ ਕੀਤੇ ਜਿਸ ਦੀ ਵਜ੍ਹਾਂ ਕਰਕੇ ਭਾਰਤ ਨੇ ਬ੍ਰਿਟੇਨ ਨੂੰ 3-1 ਨਾਲ ਹਰਾਇਆ। ਫਾਈਨਲ ਵਿੱਚ ਭਾਰਤ ਨੇ ਹਾਲੈਂਡ ਨੂੰ 6-1 ਨਾਲ ਹਰਾਇਆ ਜਿਸ ਵਿੱਚ ਬਲਬੀਰ ਸਿੰਘ ਨੇ 5 ਗੋਲ ਕੀਤੇ ਸਨ।
ਹੈਲਸਿੰਕੀ ਵਿੱਚ ਭਾਰਤ ਨੇ ਕੁੱਲ 13 ਗੋਲ ਕੀਤੇ ਸਨ ਜਿਨ੍ਹਾਂ ਵਿੱਚੋਂ ਇਕੱਲੇ ਬਲਬੀਰ ਸਿੰਘ ਨੇ 9 ਗੋਲ ਕੀਤੇ ਸਨ,1956 ਮੈਲਬਾਰਨ ਓਲੰਪਿਕ ਖੇਡਾਂ ਵਿੱਚ ਬਲਬੀਰ ਸਿੰਘ ਸੀਨੀਅਰ ਭਾਰਤੀ ਟੀਮ ਦੇ ਕਪਤਾਨ ਸਨ, ਪਰ ਦੂਜੇ ਮੈਚ ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਸੱਟ ਲੱਗ ਗਈ ਅਤੇ ਉਹ ਲੀਗ ਮੈਚਾਂ ਤੋਂ ਬਾਹਰ ਹੋ ਗਏ। ਪਰ ਸੈਮੀ ਫਾਈਨਲ ਵਿੱਚ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਵਾਪਸੀ ਕੀਤੀ ਅਤੇ ਭਾਰਤ ਨੂੰ ਜਿੱਤ ਦਵਾਈ।
ਮੈਲਬਾਰਨ ਓਲੰਪਿਕ ਵਿੱਚ ਭਾਰਤ ਨੇ ਲਗਾਤਾਰ 6 ਵਾਂ ਗੋਲਡ ਜਿੱਤਿਆ ਤਾਂ ਬਲਬੀਰ ਸਿੰਘ ਨੇ ਵੀ ਓਲੰਪਿਕ ਵਿੱਚ ਗੋਲ ਮੈਡਲ ਦੀ ਆਪਣੀ ਹੈਟ੍ਰਿਕ ਪੂਰੀ ਕੀਤੀ। 1960 ਵਿੱਚ ਰੋਮ ਓਲੰਪਿਕ ਵਿੱਚ ਫਿਟ ਹੋਣ ਦੇ ਬਾਵਜੂਦ  ਉਨ੍ਹਾਂ ਨੂੰ ਨਹੀਂ ਚੁਣਿਆ  ਗਿਆ ਸੀ। ਭਾਰਤ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਬਲਬੀਰ ਸਿੰਘ ਸੀਨੀਅਰ ਨੂੰ ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਡੀਐੱਸਪੀ ਦਾ ਅਹੁਦਾ ਵੀ ਦਿੱਤਾ ਗਿਆ ਸੀ। ਉਹ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਤੈਨਾਤ ਸਨ।
Previous articleਪੰਜਾਬ ਤੇ ਚੰਡੀਗੜ੍ਹ ‘ਚ ਰੈੱਡ ਅਲਰਟ, ਅਗਲੇ 2-3 ਦਿਨ ਰੱਖੋ ਆਪਣਾ ਬਚਾਅ
Next articleTendulkar makes mango kulfi on his 25th marriage anniversary