ਜ਼ਿਲ੍ਹਾ ਬੂੰਦੀ ਵਿੱਚ ਕੋਟਾ-ਦੌਸਾ ਹਾਈਵੇਅ ’ਤੇ ਅੱਜ ਸਵੇਰੇ ਬਰਾਤੀਆਂ ਨਾਲ ਭਰੀ ਬੱਸ ਦਰਿਆ ਵਿੱਚ ਡਿੱਗਣ ਕਾਰਨ 24 ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।
ਲੇਖਾੜੀ ਦੇ ਸਬ-ਇੰਸਪੈਕਟਰ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਲੇਖਾੜੀ ਪੁਲੀਸ ਸਟੇਸ਼ਨ ਅਧੀਨ ਪੈਂਦੇ ਪਿੰਡ ਪਾਪੜੀ ਨੇੜੇ ਘੋਨੇ ਪੁਲ ਤੋਂ ਲੰਘਣ ਸਮੇਂ ਬੱਸ ਬੇਕਾਬੂ ਹੋ ਕੇ ਮੇਜ ਦਰਿਆ ਵਿੱਚ ਜਾ ਡਿੱਗੀ। 28 ਬਰਾਤੀਆਂ ਨਾਲ ਭਰੀ ਇਹ ਬੱਸ ਕੋਟਾ ਤੋਂ ਚੱਲੀ ਸੀ ਅਤੇ ਸਵਾਈ ਮਾਧੋਪੁਰ ਜਾ ਰਹੀ ਸੀ। ਪੁਲੀਸ ਨੇ ਦੱਸਿਆ ਕਿ 13 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 11 ਜਣਿਆਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚ 11 ਪੁਰਸ਼, 10 ਮਹਿਲਾਵਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਜ਼ਖ਼ਮੀਆਂ ਨੂੰ ਲੇਖਾੜੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਗੰਭੀਰ ਜ਼ਖ਼ਮੀਆਂ ਨੂੰ ਕੋਟਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਮੇਜ ਦਰਿਆ ਰਾਜਸਥਾਨ ਦੇ ਚੰਬਲ ਦਰਿਆ ’ਚੋਂ ਨਿਕਲਦਾ ਹੈ।
INDIA ਬਰਾਤੀਆਂ ਨਾਲ ਭਰੀ ਬੱਸ ਦਰਿਆ ਵਿੱਚ ਡਿੱਗੀ; 24 ਹਲਾਕ