ਬਰਤਾਨੀਆ ਵੱਲੋਂ ਆਕਸਫੋਰਡ/ ਐਸਟਰਾਜ਼ੈਨੇਕਾ ਵੈਕਸੀਨ ਨੂੰ ਪ੍ਰਵਾਨਗੀ

ਲੰਡਨ (ਸਮਾਜ ਵੀਕਲੀ):  ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਅਤੇ ਐਸਟਰਾਜ਼ੈਨੇਕਾ ਵੱਲੋਂ ਬਣਾਈ ਗਈ ਕਰੋਨਾਵਾਇਰਸ ਵੈਕਸੀਨ ਨੂੰ ਬਰਤਾਨੀਆ ਦੇ ਆਜ਼ਾਦ ਰੈਗੂਲੇਟਰ ਨੇ ਅੱਜ ਮਨੁੱਖੀ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੈਡੀਸਿਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਵੱਲੋਂ ਪ੍ਰਵਾਨਗੀ ਦਾ ਮਤਲਬ ਹੈ ਕਿ ਵੈਕਸੀਨ ਸੁਰੱਖਿਅਤ ਅਤੇ ਅਸਰਦਾਰ ਹੈ।

ਬਰਤਾਨੀਆ ਦੀ ਕੌਮੀ ਸਿਹਤ ਸੇਵਾ ਨੇ ਮੁਲਕ ’ਚ ਕਰੋਨਾਵਾਇਰਸ ਦੇ ਟੀਕੇ ਲਗਾਉਣ ਲਈ ਪਹਿਲਾਂ ਹੀ ਹਜ਼ਾਰਾਂ ਡਾਕਟਰਾਂ ਅਤੇ ਵਾਲੰਟੀਅਰਾਂ ਨੂੰ ਤਿਆਰ ਕਰ ਲਿਆ ਹੈ। ਬ੍ਰਿਟੇਨ ਨੇ 10 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਹੈ ਜਿਸ ’ਚੋਂ 4 ਕਰੋੜ ਟੀਕੇ ਮਾਰਚ ਦੇ ਅਖੀਰ ਤੱਕ ਉਪਲੱਬਧ ਹੋਣਗੇ। ਐਸਟਰਾਜ਼ੈਨੇਕਾ ਦੇ ਮੁਖੀ ਪਾਸਕਲ ਸੋਰਿਓਟ ਨੇ ਕਿਹਾ ਕਿ ਇਹ ਕਰੋਨਾਵਾਇਰਸ ਦੇ ਨਵੇਂ ਰੂਪ ਖ਼ਿਲਾਫ਼ ਵੀ ਅਸਰਦਾਰ ਹੋਣੀ    ਚਾਹੀਦੀ ਹੈ।

Previous articleਯਮਨ ਦੇ ਅਦਨ ਹਵਾਈ ਅੱਡੇ ’ਤੇ ਧਮਾਕਾ: 25 ਮੌਤਾਂ, 110 ਜ਼ਖ਼ਮੀ
Next articleRaigad tribal girl’s rape-murder: Nikam named prosecutor