ਲੰਡਨ—(ਰਾਜਵੀਰ ਸਮਰਾ) ਬਰਤਾਨੀਆ ਦੇ ਪੋਰਟ ਟਾਲਬੋਟ ਸਥਿਤ ਟਾਟਾ ਸਟੀਲ ਵਰਕਸ ‘ਚ ਤਿੰਨ ਧਮਾਕੇ ਹੋਣ ਦੀ ਖਬਰ ਹੈ। ਇਸ ਘਟਨਾ ‘ਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਬੀ.ਬੀ.ਸੀ. ਦੇ ਮੁਤਾਬਕ ਟਾਟਾ ਦੇ ਵੇਲਸ ਸਥਿਤ ਪੋਰਟ ਟਾਲਬੋਟ ਪਲਾਂਟ ‘ਚ ਰਾਤ ਕਰੀਬ ਤਿੰਨ ਵੱਜ ਕੇ 35 ਮਿੰਟ ‘ਤੇ ਧਮਾਕੇ ਹੋਏ। ਸਾਊਥ ਵੇਲਸ ਪੁਲਸ ਵਿਭਾਗ ਨੇ ਟਵੀਟ ‘ਚ ਕਿਹਾ ਕਿ ਉਨ੍ਹਾਂ ਨੇ ਟਾਟਾ ਸਟੀਲਵਰਕਸ ਦੇ ਪਲਾਂਟ ‘ਚ ਧਮਾਕੇ ਦੀ ਜਾਣਕਾਰੀ ਮਿਲੀ ਹੈ। ਐਮਰਜੈਂਸੀ ਸੇਵਾਵਾਂ ਉਥੇ ਮੌਜੂਦ ਹਨ। ਛੇਤੀ ਹੀ ਉਨ੍ਹਾਂ ਨੂੰ ਅੱਗੇ ਦੀ ਜਾਣਕਾਰੀ ਦਿੱਤੀ ਜਾਵੇਗੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਵੱਜ ਕੇ 35 ਮਿੰਟ ‘ਤੇ ਪਲਾਂਟ ‘ਚ ਧਮਾਕੇ ਦੀ ਸੂਚਨਾ ਮਿਲੀ ਸੀ। ਇਸ ਸਮੇਂ ਤੱਕ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਖਬਰ ਹੈ।
ਟਾਟਾ ਸਟੀਲ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਐਮਰਜੈਂਸੀ ਸੇਵਾਵਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਪਲਾਂਟ ‘ਚ ਲੱਗੀ ਅੱਗ ਕੰਟਰੋਲ ‘ਚ ਹੈ। ਟਾਟਾ ਸਟੀਲ ਨੇ ਬਿਆਨ ‘ਚ ਕਿਹਾ ਕਿ ਅੱਗ ਨੂੰ ਬੁਝਾ ਦਿੱਤਾ ਗਿਆ ਹੈ ਅਤੇ ਹਾਦਸੇ ਦੀ ਪੂਰੀ ਜਾਂਚ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤੀ ਸੂਚਨਾਵਾਂ ਤੋਂ ਪਤਾ ਚੱਲਿਆ ਕਿ ਪਿਘਲੀ ਹੋਈ ਧਾਤੂ ਨੂੰ ਲਿਆਉਣ-ਲਿਜਾਣ ‘ਚ ਵਰਤੋਂ ਹੋਣ ਵਾਲੀ ਟਰੇਨ ‘ਚ ਧਮਾਕਾ ਹੋਇਆ ਹੈ। ਬੁਲਾਰੇ ਨੇ ਕਿਹਾ ਕਿ ਧਮਾਕੇ ਦੇ ਕਾਰਨ ਨਾਲ ਕੁਝ ਥਾਂ ਅੱਗ ਲੱਗ ਗਈ ਸੀ। ਇਸ ਦੇ ਚੱਲਦੇ ਕੁਝ ਇਮਾਰਤਾਂ ਨੂੰ ਨੁਕਸਾਨ ਹੋਇਆ ਹੈ। ਫਿਲਹਾਲ ਅੱਗ ਕਾਬੂ ‘ਚ ਹੈ।