ਬਰਤਾਨਵੀ ਸਿੱਖ ਸਮੂਹ ਜਨਗਣਨਾ ’ਚ ਨਸਲੀ ਬਕਸਾ ਸ਼ਾਮਲ ਕਰਾਊਣ ਸਬੰਧੀ ਕੇਸ ਹਾਰਿਆ

ਲੰਡਨ (ਸਮਾਜ ਵੀਕਲੀ) :ਲੰਡਨ ਦੀ ਹਾਈ ਕੋਰਟ ਨੇ ਬਰਤਾਨਵੀ ਸਿੱਖ ਸਮੂਹ ਵਲੋਂ ਅਗਲੀ ਜਨਗਣਨਾ (2021) ਲਈ ਸਿੱਖ ਨਸਲ ਲਈ ਵੱਖਰੀ ਸਹੀ ਵਾਲਾ ਖਾਨਾ ਸ਼ਾਮਲ ਕਰਨ ਵਿੱਚ ਅਸਫ਼ਲ ਰਹੇ ਯੂਕੇ ਕੈਬਨਿਟ ਦਫ਼ਤਰ ਖ਼ਿਲਾਫ਼ ਦਿੱਤੀ ਚੁਣੌਤੀ ਨੂੰ ਰੱਦ ਕੀਤਾ ਹੈ। ਜਸਟਿਸ ਅਖ਼ਲਾਕ ਚੌਧਰੀ ਨੇ ਇਹ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜਨਗਣਨਾ ਦਾ ਮੌਜੂਦਾ ਡਿਜ਼ਾਈਨ ਲੋਕਾਂ ਨੂੰ ਆਪਣੇ-ਆਪ ਦੀ ਸਿੱਖ ਨਸਲ ਵਜੋਂ ਲਿਖਤੀ ਪਛਾਣ ਕਰਨ ਤੋਂ ਨਹੀਂ ਰੋਕੇਗਾ।

ਊਨ੍ਹਾਂ ਕਿਹਾ ਕਿ ਭਾਵੇਂ ਨਸਲੀ ਸਮੂਹ ਦੇ ਪ੍ਰਸ਼ਨ ਦੇ ਜਵਾਬ ਵਿੱਚ ਊਹ ਸਿੱਖਾਂ ਲਈ ਵਿਸ਼ੇਸ਼ ਖਾਨੇ ਦੀ ਅਹਿਮੀਅਤ ਨੂੰ ਘੱਟ ਨਹੀਂ ਮੰਨਦੇ ਪ੍ਰੰਤੂ ਜਨਗਣਨਾ ਦੇ ਮੌਜੂਦਾ ਡਿਜ਼ਾਈਨ ਅਨੁਸਾਰ ਕੋਈ ਵੀ ਵਿਅਕਤੀ ਜੇਕਰ ਆਪਣੀ ਸ਼ਨਾਖਤ ਸਿੱਖ ਨਸਲ ਵਜੋਂ ਕਰਵਾਊਣਾ ਚਾਹੇ ਤਾਂ ਊਹ ਲਿਖਤੀ ਜਵਾਬ ਵਿੱਚ ਆਪਣੀ ਸ਼ਨਾਖ਼ਤ ਸਿੱਖ ਵਜੋਂ ਭਰ ਸਕਦਾ ਹੈ। ਊਨ੍ਹਾਂ ਕਿਹਾ ਕਿ ਕੌਮੀ ਜਨਗਣਨਾ ਦੇ ਵੱਡੇ ਪੱਧਰ ਦੇ ਪ੍ਰੋਜੈਕਟ ਨੂੰ ਧਿਆਨ ਵਿੱਚ ਰੱਖਦਿਆਂ ਕਾਰਜਕਾਰੀ ਫ਼ੈਸਲਿਆਂ ਬਾਰੇ ਕਿਸੇ ਚੁਣੌਤੀ ਕਾਰਨ ਚੱਲ ਰਹੇ ਕੰਮ ਨੂੰ ਰੋਕਣਾ ਸਹੀ ਨਹੀਂ ਹੋਵੇਗਾ। ਇਹ ਚੁਣੌਤੀ ਸਿੱਖ ਫੈਡਰੇਸ਼ਨ ਯੂਕੇ ਵਲੋਂ ਦਿੱਤੀ ਗਈ ਸੀ।

Previous articleNew world-class film city with airstrip to come up in Hyderabad
Next article6,953 new cases take Delhi’s Covid tally to 4,30,784