ਬਰਖਾਸਤ ਡੀਐੱਸਪੀ ਦਵਿੰਦਰ ਸਿੰਘ ਨੂੰ ਦਿੱਲੀ ਲਿਆਂਦਾ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਰਖਾਸਤ ਕੀਤੇ ਡੀਐੱਸਪੀ ਦਵਿੰਦਰ ਸਿੰਘ ਨੂੰ ਅੱਜ ਦਿੱਲੀ ਲਿਆਂਦਾ ਗਿਆ, ਜਿੱਥੇ ਉਸ ਨੂੰ ਦਿੱਲੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਸੂਤਰਾਂ ਅਨੁਸਾਰ ਦਿੱਲੀ ਪੁਲੀਸ ਦੀ ਇੱਕ ਟੀਮ ਸਿੰਘ ਨੂੰ ਲੈਣ ਲਈ ਜੰਮੂ ਗਈ ਸੀ। ਉਹ ਇਸ ਵੇਲੇ ਜੰਮੂ ਦੇ ਹੀਰਾਨਗਰ ਸਥਿਤ ਕਠੂਆ ਜੇਲ੍ਹ ਵਿੱਚ ਬੰਦ ਹੈ। ਦੱਸਣਯੋਗ ਹੈ ਕਿ ਦਵਿੰਦਰ ਸਿੰਘ ਨੂੰ 11 ਜਨਵਰੀ ਨੂੰ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਤੋਂ ਪੁਲੀਸ ਨੇ ਉਦੋਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਨਵੀਦ, ਰਫ਼ੀ ਅਤੇ ਇਰਫ਼ਾਨ ਨੂੰ ਜੰਮੂ ਲਿਆ ਰਿਹਾ ਸੀ।

Previous articleਜੰਮੂ ਕਸ਼ਮੀਰ ਦੇ ਰਾਜ ਦਰਜੇ ਦੀ ਬਹਾਲੀ ਲਈ ਸਾਰਿਆਂ ਨਾਲ ਮਿਲ ਕੇ ਕੰਮ ਕਰਾਂਗੇ: ਮੋਦੀ
Next articleਸੜਕ ਹਾਦਸਿਆਂ ਵਿੱਚ ਤਿੰਨ ਮੌਤਾਂਂ