(ਸਮਾਜ ਵੀਕਲੀ)
ਕਾਗਜ਼ ਉਹੀ ਹੈ, ਕਲਮ ਉਹੀ ਹੈ,
ਲਿਖਣ ਵਾਲੇ ਬਦਲ ਗਏ,
ਗੱਲ ਉਹੀ ਹੈ, ਅੰਦਾਜ਼ ਉਹੀ ਹੈ,
ਸਮਝਾਉਣ ਵਾਲੇ ਬਦਲ ਗਏ,
ਭੈਣ ਭਰਾ ਉਹੀ ਹੈ, ਮਾਂ ਬਾਪ ਉਹੀ ਹੈ,
ਰਿਸ਼ਤੇ ਬਨਾਉਣ ਵਾਲੇ ਬਦਲ ਗਏ,
ਯਾਦ ਉਹੀ ਹੈ, ਦੋਸਤ ਉਹੀ ਹੈ,
ਸਾਥ ਨਿਭਾਉਣ ਵਾਲੇ ਬਦਲ ਗਏ,
ਸਟ ਉਹੀ ਹੈ, ਜਖਮ ਉਹੀ ਹੈ,
ਮਲ੍ਹਮ ਲਾਉਣ ਵਾਲੇ ਬਦਲ ਗਏ,
ਦਰਦ ਉਹੀ ਹੈ, ਦੁੱਖ ਉਹੀ ਹੈ,
ਦੁੱਖ ਵੰਡਾਉਣ ਵਾਲੇ ਬਦਲ ਗਏ।
ਕਿਤਾਬ ਉਹੀ ਹੈ, ਸਿੱਖਿਆ ਉਹੀ ਹੈ,
ਗਿਆਨ ਲੈਣ ਵਾਲੇ ਬਦਲ ਗਏ,
ਦੇਸ਼ ਉਹੀ ਹੈ, ਤਿਰੰਗਾ ਉਹੀ ਹੈ,
ਜਾਨ ਨਿਛਾਵਰ ਕਰਨ ਵਾਲੇ ਬਦਲ ਗਏ,
ਸਭਿਆਚਾਰ ਉਹੀ ਹੈ, ਤੇ ਧਰਮ ਵੀ ਉਹੀ ਹੈ,
ਪਰ ਲੋਕ ਬਦਲ ਗਏ,
ਇਤਿਹਾਸ ਉਹੀ ਹੈ, ਮਿਥਿਹਾਸ ਉਹੀ ਹੈ,
ਜਾਣਨ ਵਾਲੇ ਬਦਲ ਗਏ,
ਆਸਮਾਨ ਉਹੀ ਹੈ, ਤਾਰੇ ਉਹੀ ਹੈ,
ਪਰ ਟਿਮਟਮਾਉਣ ਵਾਲੇ ਬਦਲ ਗਏ,
ਮੌਸਮ ਉਹੀ ਹੈ, ਬਹਾਰ ਉਹੀ ਹੈ,
ਬਹਾਰਾਂ ਵਾਲੇ ਦਿਨ ਬਦਲ ਗਏ।
ਪੈਸਾ ਉਹੀ ਹੈ, ਦੌਲਤ ਉਹੀ ਹੈ,
ਮੱਦਦ ਕਰਨ ਵਾਲੇ ਬਦਲ ਗਏ,
ਜਗ ਉਹੀ ਹੈ, ਸਮਾਜ ਉਹੀ ਹੈ,
ਲੋਕਾਂ ਦੇ ਢੰਗ ਬਦਲ ਗਏ,
ਰੱਬ ਉਹੀ ਹੈ, ਲੋਕ ਉਹੀ ਹੈ,
ਬਸ ਦੁਆਵਾਂ ਕਰਨ ਵਾਲੇ ਬਦਲ ਗਏ,
ਹੌਰ ਬਦਲਣਾ ਕੀ ਹੈ ‘ਭੁਪਿੰਦਰ ‘,
ਜਦੋ ਰੱਬ ਦੇ ਹੀ ਰੰਗ ਬਦਲ ਗਏ।।
ਭੁਪਿੰਦਰ ਕੌਰ,
ਪਿੰਡ ਥਲੇਸ਼, ਜਿਲ੍ਹਾ ਸੰਗਰੂਰ,
ਮੋਬਾਈਲ 6284310772