(ਸਮਾਜ ਵੀਕਲੀ)
ਕਲਮਾਂ ਵਾਲ਼ਾ ਜੋਰ ਚਲਾਓਣਾ ਬਣਦਾ ਹੈ
ਹਾਕਮ ਦੇ ਨਾਲ਼ ਸਿਰ ਟਕਰਾਓਣਾ ਬਣਦਾ ਹੈ।
ਏਹੀ ਵੇਲ਼ਾ ਖੂਨ ਉਬਾਲ਼ੇ ਰਾਹਾਂ ਲਈ
ਦੋ ਪਾਸੜ ਚੋਂ ਇੱਕ ਅਪਣਾਓਣਾ ਬਣਦਾ ਹੈ।
ਗੁਰੂਆਂ ਤੋਂ ਲੈ ਥਾਪੜ ਜ਼ੰਗ ਮੈਦਾਨਾ ਲਈ
ਇੱਟ ਨਾਲ਼ ਇੱਟ ਖੜਕਾਓਣਾ ਬਣਦਾ ਹੈ।
ਮੇਰਾ-ਤੇਰਾ ਇੱਕੋ ਦੁਸ਼ਮਣ ਬੋਲ ਰਿਹਾ
ਬੋਲਾਂ ਵਿੱਚੋਂ ਚੀਕ ਕਢਾਓਣਾ ਬਣਦਾ ਹੈ।
ਕਲਮਾਂ ਵਾਲ਼ਾ ਜੋਰ ਦਿਖਾਓਣਾ ਬਣਦਾ ਹੈ
ਹਾਕਮ ਦੇ ਨਾਲ਼ ਸਿਰ ਟਕਰਾਓਣਾ ਬਣਦਾ ਹੈ।
ਬਲਕਾਰ ਬਮਾਨੀ
97793-68823