ਬਠਿੰਡਾ: ਪਿੰਡ ਵਾਸੀਆਂ ਨੇ ਥਾਣੇਦਾਰ ਨੂੰ ਔਰਤ ਨਾਲ ਜਬਰਦਸਤੀ ਕਰਦਿਆਂ ਕਾਬੂ ਕੀਤਾ

ਬਠਿੰਡਾ (ਸਮਾਜ ਵੀਕਲੀ) : ਇਥੋਂ ਦੇ ਏਐੱਸਆਈ ’ਤੇ ਕਥਿਤ ਤੌਰ ’ਤੇ ਔਰਤ ਨਾਲ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਏਐੱਸਆਈ ਨੂੰ ਔਰਤ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਗਿਆ। ਵੀਡੀਓ ਵਿੱਚ ਪਿੰਡ ਵਾਸੀਆਂ ਨੇ ਬਠਿੰਡਾ ਪੁਲੀਸ ਦੇ ਸੀਆਈਏ-1 ਵਿੰਗ ਵਿੱਚ ਤਾਇਨਾਤ ਏਐੱਸਆਈ ਗੁਰਵਿੰਦਰ ਸਿੰਘ ਨੂੰ ਔਰਤ ਦੇ ਘਰ ਵਿੱਚ ਦਾਖਲ ਹੋ ਕੇ ਜਬਰਦਸਤੀ ਕਰਦਿਆਂ ਕਾਬੂ ਕੀਤਾ। ਮਾਮਲਾ ਭੁੱਚੋਂ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ।

ਔਰਤ ਨੇ ਦੋਸ਼ ਲਗਾਇਆ ਕਿ ਏਐੱਸਆਈ ਨੇ ਉਸ ਦੇ 20 ਸਾਲ ਦੇ ਪੁੱਤ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਫਸਾਇਆ ਹੈ। ਔਰਤ ਨੇ ਦੋਸ਼ ਲਗਾਇਆ ਕਿ ਏਐੱਸਆਈ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ। ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਏਐੱਸਆਈ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਬਰਖ਼ਾਸਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫ਼ਰ-ਏ-ਸ਼ਹਾਦਤ ਮਾਰਗ ਦੀ ਬਣੇਗੀ ਵੱਖਰੀ ਪਛਾਣ: ਚੰਨੀ
Next articleਸਾਂਬਾ ’ਚ ਗ੍ਰੇਨੇਡ ਹਮਲਾ: ਪਠਾਨਕੋਟ-ਜੰਮੂ ਮਾਰਗ ’ਤੇ ਅਤਿਵਾਦੀਆਂ ਖ਼ਿਲਾਫ਼ ਅਪਰੇਸ਼ਨ ਸ਼ੁਰੂ